ਖਾਲੀ ਪੇਟ ਗੁੜ ਖਾਣ ਦੇ ਹਨ ਕਈ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ

written by Shaminder | July 16, 2022

ਗੁੜ (jaggery) ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਇਸ ਦੇ ਸੇਵਨ ਦੇ ਨਾਲ ਸਰੀਰ ‘ਚ ਕਈ ਤਰ੍ਹਾਂ ਦੀ ਕਮੀ ਦੂਰ ਹੁੰਦੀ ਹੈ । ਅਨੀਮੀਆ ਦੀ ਸਮੱਸਿਆ ਦੇ ਨਾਲ ਜੂਝਣ ਵਾਲੇ ਲੋਕਾਂ ਲਈ ਗੁੜ ਦਾ ਸੇਵਨ ਕਰਨਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਇਸ ਤੋਂ ਇਲਾਵਾ ਜੋ ਲੋਕ ਸ਼ੂਗਰ ਦੀ ਬੀਮਾਰੀ ਦੇ ਨਾਲ ਪੀੜਤ ਹਨ ਉਹ ਚੀਨੀ ਦੀ ਬਜਾਏ ਗੁੜ ਦਾ ਇਸਤੇਮਾਲ ਕਰ ਸਕਦੇ ਹਨ ।

jaggery-

ਹੋਰ ਪੜ੍ਹੋ : ਚੀਨੀ ਦੀ ਬਜਾਏ ਕਰੋ ਗੁੜ ਦਾ ਇਸਤੇਮਾਲ , ਹੋਣਗੇ ਸਰੀਰ ਨੂੰ ਕਈ ਫਾਇਦੇ

ਕਿਉਂਕਿ ਇਸ ਸਰੀਰ ‘ਤੇ ਕਿਸੇ ਵੀ ਤਰ੍ਹਾਂ ਦਾ ਬੁਰਾ ਅਸਰ ਨਹੀਂ ਪਾਉਂਦੀ ਹੈ । ਪਰ ਸਵੇਰੇ ਖਾਲੀ ਪੇਟ ਗੁੜ ਖਾਣ ਦੇ ਜੋ ਫਾਇਦੇ ਹਨ ਉਹ ਹੋਰ ਵੇਲੇ ਖਾ ਕੇ ਨਹੀਂ ਹੋ ਸਕਦੇ ।ਆਯੁਰਵੇਦ 'ਚ ਗੁੜ ਦੀ ਵਰਤੋਂ ਦਵਾਈ ਦੇ ਰੂਪ 'ਚ ਕੀਤੀ ਜਾਂਦੀ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ।

Jaggery image From googel

ਹੋਰ ਪੜ੍ਹੋ : ਸਰਦੀਆਂ ‘ਚ ਗੁੜ ਦੀ ਚਾਹ ਪੀਣਾ ਸਿਹਤ ਲਈ ਹੈ ਫਾਇਦੇਮੰਦ, ਕਈ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ

ਖਾਲੀ ਪੇਟ ਇਸ ਦਾ ਸੇਵਨ ਕਰਨ ਦੇ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ।ਇਸ ਤੋਂ ਇਲਾਵਾ ਇਹ ਭਾਰ ਕੰਟਰੋਲ ਕਰਨ ‘ਚ ਵੀ ਕਾਰਗਰ ਸਾਬਿਤ ਹੁੰਦਾ ਹੈ । ਇਸ ਤੋਂ ਇਲਾਵਾ ਜੇ ਤੁਹਾਡਾ ਪੇਟ ਫੁੱਲਦਾ ਹੈ ਤਾਂ ਖਾਲੀ ਪੇਟ ਗੁੜ ਖਾਣ ਦੇ ਨਾਲ ਇਸ ਸਮੱਸਿਆ ਤੋਂ ਵੀ ਨਿਜ਼ਾਤ ਮਿਲਦੀ ਹੈ ।

jaggery,, image From google

ਗੁੜ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਾਰਬੋਹਾਈਡ੍ਰੇਟਸ ਮਿਲਦੇ ਹਨ। ਇਸ ਨਾਲ ਸਰੀਰ ਨੂੰ ਭਰਪੂਰ ਊਰਜਾ ਮਿਲਦੀ ਹੈ। ਗੁੜ ਦਾ ਸੇਵਨ ਕਰਨ ਨਾਲ ਸਰੀਰ ਦੀ ਲੰਬੇ ਸਮੇਂ ਦੀ ਥਕਾਵਟ ਦੂਰ ਹੁੰਦੀ ਹੈ। ਸਵੇਰੇ ਗੁੜ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ।ਗੁੜ ‘ਚ ਆਇਰਨ ਭਰਪੂਰ ਮਾਤਰਾ ‘ਚ ਹੁੰਦਾ ਹੈ ।ਇਸ ਲਈ ਖੁਨ ਦੀ ਕਮੀ ਦੇ ਨਾਲ ਜੂਝ ਰਹੇ ਲੋਕਾਂ ਲਈ ਇਹ ਵਰਦਾਨ ਤੋਂ ਘੱਟ ਨਹੀਂ ਹੈ ।

 

 

 

 

 

 

 

You may also like