ਪਿਆਜ਼ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ

written by Shaminder | April 27, 2021

ਪਿਆਜ ਤੋਂ ਬਿਨ੍ਹਾਂ ਕੋਈ ਵੀ ਸਬਜ਼ੀ ਅਧੂਰੀ ਹੈ । ਕਈ ਵਾਰ ਅਸੀਂ ਪਿਆਜ਼ ਦਾ ਇਸਤੇਮਾਲ ਸਬਜ਼ੀ ‘ਚ ਤਾਂ ਕਰਦੀ ਹਾਂ, ਪਰ ਸਲਾਦ ਦੇ ਤੌਰ ਤੇ ਪਿਆਜ਼ ਖਾਣ ਤੋਂ ਗੁਰੇਜ ਕਰਦੇ ਹਾਂ । ਕਿਉਂਕਿ ਪਿਆਜ਼ ਚੋਂ ਆਉਣ ਵਾਲੀ ਖੁਸ਼ਬੂ ਕਈ ਲੋਕਾਂ ਨੂੰ ਪਸੰਦ ਨਹੀਂ ਹੁੰਦੀ ।ਪਰ ਜੇ ਤੁਸੀਂ ਇਸ ਦੇ ਫਾਇਦੇ ਇੱਕ ਵਾਰ ਜਾਣ ਲਓਗੇ ਤਾਂ ਪਿਆਜ਼ ਖਾਣਾ ਸ਼ੁਰੂ ਕਰ ਦੇਓਗੇ । ਪਿਆਜ਼ ‘ਚ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ । onions ਹੋਰ ਪੜ੍ਹੋ : ਕੋਰੋਨਾ ਮਰੀਜ਼ਾਂ ਦੀ ਜਾਨ ਬਚਾਉਣ ਲਈ ਗਾਇਕ GIRIK AMAN ਨੇ ਸੋਸ਼ਲ ਮੀਡੀਆ ’ਤੇ ਚਲਾਈ ਇਹ ਮੁਹਿੰਮ
onions ਜੋ ਵੱਧਦੀ ਗਰਮੀ ਦਾ ਮੁਕਾਬਲਾ ਕਰਨ ‘ਚ ਕਾਰਗਰ ਸਾਬਿਤ ਹੁੰਦੇ ਹਨ । ਇਸ ਦੇ ਨਾਲ ਹੀ ਸਰੀਰ ਦੀ ਇਮਨਿਊਟੀ ਵਧਾਉਣ ‘ਚ ਸਹਾਇਕ ਹਨ । ਪਿਆਜ਼ ‘ਚ ਕੈਲੋਰੀ ਬਹੁਤ ਘੱਟ ਹੁੰਦੀ ਹੈ ।ਪਰ ਇਸ ‘ਚ ਖਣਿਜ ਅਤੇ ਫਾਈਬਰ ਦੀ ਪੂਰੀ ਖੁਰਾਕ ਪਾਈ ਜਾਂਦੀ ਹੈ । onions ਯੂ ਐੱਸ ਬੇਸਡ ਸੰਸਥਾ ਨੇਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਇੱਕ ਅਧਿਐਨ ਮੁਤਾਬਕ ਪਿਆਜ਼ ‘ਚ ਵਿਟਾਮਿਨ ਸੀ ਭਾਰੀ ਮਾਤਰਾ ‘ਚ ਹੁੰਦਾ ਹੈ ।ਇਸ ਦੇ ਨਾਲ ਹੀ ਪਿਆਜ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ । ਇਸ ਦੇ ਨਾਲ ਹੀ ਦਿਲ ਦੇ ਰੋਗਾਂ ‘ਚ ਵੀ ਪਿਆਜ਼ ਫਾਇਦੇਮੰਦ ਹੁੰਦਾ ਹੈ।  

0 Comments
0

You may also like