ਕੱਚਾ ਲਸਣ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ

written by Shaminder | October 26, 2021

ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਖਾਲੀ ਪੇਟ ਪਾਣੀ ਪੀਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ । ਪਰ ਅੱਜ ਅਸੀਂ ਤੁਹਾਨੂੰ ਖਾਲੀ ਪੇਟ ਲਸਣ ਖਾਣ ਦੇ ਫਾਇਦੇ ਬਾਰੇ ਦੱਸਾਂਗੇ । ਕਿਉਂਕਿ ਖਾਲੀ ਪੇਟ ਲਸਣ (Garlic) ਦਾ ਸੇਵਨ ਕਰਨ ਦੇ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ । ਇੱਕ ਗਲਾਸ ਪਾਣੀ ਦੇ ਨਾਲ ਕੱਚਾ ਲਸਣ ਖਾਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਲਸਣ ਨੂੰ ਆਮ ਤੌਰ ‘ਤੇ ਕਿਚਨ ‘ਚ ਮਸਾਲੇ ‘ਚ ਵਰਤਿਆ ਜਾਂਦਾ ਹੈ ਅਤੇ ਜਿੱਥੇ ਇਹ ਖਾਣੇ ਦੇ ਸੁਆਦ ਨੂੰ ਵਧਾਉਂਦਾ ਹੈ, ਉੱਥੇ ਹੀ ਲਸਣ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਨੂੰ ਵੀ ਦੂਰ ਕਰਦਾ ਹੈ ।

garlic image From google

ਹੋਰ ਪੜ੍ਹੋ : ਮੰਡੀ ‘ਚ ਮੀਂਹ ਨਾਲ ਭਿੱਜ ਗਈ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ, ਰੇਸ਼ਮ ਸਿੰਘ ਅਨਮੋਲ ਨੇ ਸਾਂਝਾ ਕੀਤਾ ਵੀਡੀਓ

ਲਸਣ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਸ ਦਾ ਇਸਤੇਮਾਲ ਸਰਦੀਆਂ ‘ਚ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ ।ਸੁਖਮਜੀਵੀ ਰੋਧੀ ਗੁਣ ਹੋਣ ਕਾਰਨ ਲਸਣ ਤੁਹਾਡੀਆਂ ਅੱਖਾਂ ਲਈ ਫਾਇਦੇਮੰਦ ਹੈ। ਲਸਣ ਦਾ ਲਗਾਤਾਰ ਸੇਵਨ ਤੁਹਾਡੀਆਂ ਅੱਖਾਂ ਨੂੰ ਸੁਧਾਰਨ 'ਚ ਮਦਦ ਕਰਦਾ ਹੈ। ਲਸਣ ਜੁਕਾਮ, ਖੰਘ ਜਿਹੀਆਂ ਸਮੱਸਿਆਵਾਂ ਦਾ ਇਲਾਜ ਕਰਨ 'ਚ ਵਰਤਿਆ ਜਾਂਦਾ ਹੈ।

garlic image From google

ਪਾਣੀ ਨਾਲ ਰੋਜ਼ਾਨਾ ਲਸਣ ਖਾਣਾ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਕਰਦਾ ਹੈ।ਸਵੇਰੇ ਲਸਣ ਖਾਣ ਨਾਲ ਤਹਾਨੂੰ ਬਿਹਤਰ ਪਾਚਣ 'ਚ ਮਦਦ ਮਿਲਦੀ ਹੈ। ਪਾਚਨ ਦੇ ਬਿਹਤਰ ਹੋਣ ਨਾਲ ਤੁਹਾਡੇ ਢਿੱਡ ਦੀਆਂ ਸਮੱਸਿਆਵਾਂ ਦੂਰ ਹੋਣਗੀਆਂ। ਵਜ਼ਨ ਘੱਟ ਕਰਨ 'ਚ ਮਦਦ ਕਰੇਗਾ।ਪਾਣੀ ਤੇ ਕੱਚੇ ਲਸਣ ਦਾ ਮਿਸ਼ਰਨ ਤੁਹਾਡੇ ਸਰੀਰ ਨੂੰ ਡੀਟੌਕਸ ਕਰਨ 'ਚ ਮਦਦ ਕਰਦਾ ਹੈ। ਇਹ ਤੁਹਾਡੇ ਸਰੀਰ ਦੇ ਸਾਰੇ ਨੁਕਸਾਨਦੇਹ ਟੌਕਸਿਨਸ ਨੂੰ ਸਾਫ਼ ਕਰਦਾ ਹੈ ਤੇ ਡਾਇਬਟੀਜ਼, ਡਿਪ੍ਰੈਸ਼ਨ ਤੇ ਵੱਖ-ਵੱਖ ਪ੍ਰਕਾਰ ਦੇ ਕੈਂਸਰ ਜਿਹੀਆਂ ਬਿਮਾਰੀਆਂ ਦੀ ਰੋਕਥਾਮ ਵੀ ਕਰਦਾ ਹੈ।

 

You may also like