ਕੌਫੀ ਪੀਣ ਦੇ ਹਨ ਕਈ ਫਾਇਦੇ, ਕਈ ਬੀਮਾਰੀਆਂ ‘ਚ ਮਿਲਦੀ ਹੈ ਰਾਹਤ
ਆਮ ਤੌਰ ‘ਤੇ ਲੋਕ ਚਾਹ ਦੇ ਨਾਲ ਦਿਨ ਦੀ ਸ਼ੁਰੂਆਤ ਕਰਦੇ ਹਨ । ਕਿਉਂਕਿ ਚਾਹ ਸਾਨੂੰ ਐਨਰਜੀ ਦਿੰਦੀ ਹੈ ।ਪਰ ਕਈ ਲੋਕ ਸਵੇਰ ਦੀ ਸ਼ੁਰੂਆਤ ਕੌਫੀ (Coffee) ਦੇ ਨਾਲ ਕਰਦੇ ਹਨ ।ਅੱਜ ਅਸੀਂ ਤੁਹਾਨੂੰ ਕੌਫੀ ਦੇ ਫਾਇਦਿਆਂ (Advantage) ਬਾਰੇ ਦੱਸਾਂਗੇ ।ਕਿਉਂਕਿ ਕੌਫੀ ਪੀਣ ਦੇ ਨਾਲ ਕਈ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ । ਇੱਕ ਖੋਜ ਦੇ ਮੁਤਾਬਕ ਰੋਜਾਨਾ ਤਿੰਨ ਤੋਂ ਪੰਜ ਕੱਪ ਕੌਫੀ ਪੀਣ ਦੇ ਨਾਲ ਅਲਜ਼ਾਈਮਰ ਯਾਨੀ ਕਿ ਭੁੱਲਣ ਦੀ ਬੀਮਾਰੀ ਤੋਂ ਰਾਹਤ ਪਾਈ ਜਾ ਸਕਦੀ ਹੈ ।
image From google
ਹੋਰ ਪੜ੍ਹੋ : ਰੁਪਿੰਦਰ ਰੂਪੀ ਦੇ ਜਨਮ ਦਿਨ ‘ਤੇ ਅਦਾਕਾਰ ਮਲਕੀਤ ਰੌਣੀ ਨੇ ਦਿੱਤੀ ਵਧਾਈ, ਤਸਵੀਰਾਂ ਕੀਤੀਆਂ ਸਾਂਝੀਆਂ
ਕਿਉਂਕਿ ਇਸ ‘ਚ ਅਜਿਹੇ ਤੱਤ ਪਾਏ ਜਾਦੇ ਹਨ ਜੋ ਯਾਦਦਾਸ਼ਤ ਕਮਜ਼ੋਰ ਹੋਣ ਦੇ ਖਤਰੇ ਨੂੰ ਘੱਟ ਕਰਦੇ ਹਨ। ਇਸ ਦੇ ਨਾਲ ਹੀ ਪਾਰਕਿਨਸਨ ਵਰਗੇ ਤੰਤਰਿਕਾ ਤੰਤਰ ਸਬੰਧੀ ਰੋਗਾਂ ਤੋਂ ਬਚਾਅ ਹੋ ਸਕਦਾ ਹੈ।
drinking-coffee
ਇੰਸਟੀਚਿਊਟ ਫਾਰ ਸਾਇੰਟੀਫਿਕ ਇਨਫਰਮੇਸ਼ਨ ਆਨ ਕੌਫੀ ਮੁਤਾਬਿਕ, ਯਾਦਦਾਸ਼ਤ ਕਮਜ਼ੋਰ ਹੋਣ ਦੇ ਖ਼ਤਰੇ ਨੂੰ ਰੋਕਣ 'ਚ ਕੌਫੀ ਦੀ ਅਹਿਮ ਭੂਮਿਕਾ ਹੋ ਸਕਦੀ ਹੈ। ਖੋਜ ਦੇ ਆਧਾਰ 'ਤੇ ਇਸ ਨਤੀਜੇ 'ਤੇ ਪਹੁੰਚਿਆ ਗਿਆ ਹੈ ਕਿ ਰੋਜ਼ਾਨਾ ਕੌਫੀ (ਤਿੰਨ ਤੋਂ ਪੰਜ ਕੱਪ) ਪੀਣ ਨਾਲ ਅਲਜ਼ਾਈਮਰ ਅਤੇ ਪਾਰਕਿਨਸਨ ਵਰਗੀਆਂ ਬਿਮਾਰੀਆਂ ਦੀ ਰੋਕਥਾਮ 'ਚ ਮਦਦ ਮਿਲ ਸਕਦੀ ਹੈ। ਸੋ ਤੁਸੀਂ ਵੀ ਚਾਹੁੰਦੇ ਹੋ ਐਨਰਜੀ ਅਤੇ ਪਾਉਣਾ ਚਾਹੁੰਦੇ ਹੋ ਭੁੱਲਣ ਦੀ ਬੀਮਾਰੀ ਤੋਂ ਰਾਹਤ ਤਾਂ ਰੋਜ਼ਾਨਾ ਦੋ ਕੱਪ ਕੌਫੀ ਦੇ ਪੀਓ ।