
ਦਲੀਆ (Dalia) ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ । ਦਲੀਏ ‘ਚ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਕਿ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਮੰਨੇ ਜਾਂਦੇ ਹਨ । ਦਲੀਏ ਨੂੰ ਲੋਕ ਕਈ ਤਰੀਕਿਆਂ ਦੇ ਨਾਲ ਖਾਂਦੇ ਹਨ । ਜਿਸ ‘ਚ ਨਮਕ ਵਾਲਾ ਦਲੀਆ ਅਤੇ ਮਿੱਠਾ ਦਲੀਆ । ਮਿੱਠਾ ਦਲੀਆ ਦੁੱਧ ਪਾ ਕੇ ਬਣਾਇਆ ਜਾਂਦਾ ਹੈ ਅਤੇ ਉਸ ਵਿੱਚ ਕਈ ਲੋਕ ਤਾਂ ਡਰਾਈ ਫਰੂਟਸ ਦਾ ਇਸਤੇਮਾਲ ਵੀ ਕਰਦੇ ਹਨ । ਪਰ ਕਈ ਲੋਕ ਨਮਕ ਵਾਲਾ ਦਲੀਆ ਖਾਣਾ ਪਸੰਦ ਕਰਦੇ ਹਨ ।

ਹੋਰ ਪੜ੍ਹੋ : ਕੌੜੇ ਕਰੇਲੇ ਦੇ ਸਿਹਤ ਲਈ ਮਿੱਠੇ ਗੁਣ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ
ਦਲੀਆ ਕਿਸੇ ਵੀ ਮੌਸਮ ‘ਚ ਖਾਧਾ ਜਾ ਸਕਦਾ ਹੈ । ਦਲੀਏ ਦਾ ਮੁੱਖ ਸਰੋਤ ਕਣਕ ਹੈ ਅਰਥਾਤ ਦਲੀਆ ਕਣਕ ਤੋਂ ਹੀ ਤਿਆਰ ਹੁੰਦਾ ਹੈ, ਪਰ ਇਸ ਦੇ ਫ਼ਾਇਦੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਉਗੇ। ਇਸ ਦਾ ਕਾਰਨ ਇਸ ਵਿਚ ਪ੍ਰੋਟੀਨ, ਵਿਟਾਮਿਨ-ਬੀ੧, ਬੀ੨, ਫ਼ਾਈਬਰ ਸਮੇਤ ਕਈ ਹੋਰ ਤੱਤਾਂ ਦਾ ਭਰਪੂਰ ਮਾਤਰਾ ਵਿਚ ਮਿਲਦਾ ਹੈ। ਦਲੀਆ ਖਾਣ ਨਾਲ ਸਰੀਰ ਅੰਦਰ ਕੈਲੇਸਟਰੋਲ ਦਾ ਲੈਵਲ ਘੱਟ ਕਰਨ ਵਿਚ ਮਦਦ ਮਿਲਦੀ ਹੈ।

ਅਕਸਰ ਬੀਮਾਰ ਲੋਕਾਂ ਨੂੰ ਦਲੀਆ ਖਾਣ ਦੀ ਸਲਾਹ ਦਿਤੀ ਜਾਂਦੀ ਹੈ। ਪਰ ਇਸ ਦੀ ਵਰਤੋਂ ਸਿਹਤਮੰਦ ਲੋਕਾਂ ਨੂੰ ਵੀ ਤੰਦਰੁਸਤ ਰੱਖਣ ਵਿਚ ਮਦਦ ਕਰ ਸਕਦੀ ਹੈ। ਦਲੀਆ ਜਿੱਥੇ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਹੁੰਦਾ ਹੈ, ਉਥੇ ਹੀ ਇਹ ਸਰੀਰ ਦੀ ਫਾਲਤੂ ਚਰਬੀ ਹਟਾਉਣ ‘ਚ ਵੀ ਮਦਦ ਕਰਦਾ ਹੈ । ਤੁਸੀਂ ਵੀ ਫਾਸਟ ਫੂਡ ਖਾਣ ਦੇ ਸ਼ੁਕੀਨ ਹੋ ਤਾਂ ਅੱਜ ਹੀ ਫਾਸਟ ਫੂਡ ਨੂੰ ਛੱਡ ਕੇ ਦੇਸੀ ਖਾਣਾ ਖਾਓ । ਕਿਉਂਕਿ ਦਲੀਆ ਪੌਸ਼ਟਿਕ ਤੱਤਾਂ ਦੇ ਨਾਲ ਭਰਪੂਰ ਹੁੰਦਾ ਹੈ ।