ਬਰਸਾਤ ‘ਤੇ ਬਣੇ ਹਨ ਕਈ ਪੰਜਾਬੀ ਗੀਤ, ਤੁਹਾਨੂੰ ਕਿਸ ਗਾਇਕ ਦਾ ਗੀਤ ਹੈ ਸਭ ਤੋਂ ਜ਼ਿਆਦਾ ਪਸੰਦ

written by Shaminder | July 14, 2021

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਕੀਤੇ ਗਏ ਹਨ । ਸਾਉਣ ਯਾਨੀ ਕਿ ਬਰਸਾਤ ਦਾ ਮੌਸਮ ਹਰ ਕਿਸੇ ਨੂੰ ਪਸੰਦ ਹੁੰਦਾ ਹੈ । ਕਿਉਂਕਿ ਇਹ ਰੁੱਤ ਮਿਲਣ ਦੀ ਰੁੱਤ ਮੰਨੀ ਗਈ ਹੈ ਅਤੇ ਜਦੋਂ ਬਰਸਾਤ ਸ਼ੁਰੂ ਹੁੰਦੀ ਹੈ ਤਾਂ ਆਪਣਿਆਂ ਨੂੰ ਮਿਲਣ ਦੀ ਤਾਂਘ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਅਤੇ ਇਸ ਤਾਂਘ ਨੂੰ ਹੋਰ ਵੀ ਜ਼ਿਆਦਾ ਵਧਾਉਂਦੇ ਹਨ ਬਰਸਾਤ ‘ਤੇ ਬਣੇ ਗੀਤ । ਹੋਰ ਪੜ੍ਹੋ : ਨੀਨਾ ਸਿੱਧੂ ਨੇ 27 ਸਾਲ ਬਾਅਦ ਇਸ ਫ਼ਿਲਮ ਨਾਲ ਮੁੜ ਤੋਂ ਕੀਤੀ ਇੰਡਸਟਰੀ ‘ਚ ਵਾਪਸੀ, 90 ਦੇ ਦਹਾਕੇ ਦੀਆਂ ਕਈ ਫ਼ਿਲਮਾਂ ‘ਚ ਕੀਤਾ ਹੈ ਕੰਮ   
ਸਾਉਣ ਦੀ ਝੜੀ ਯਾਨੀ ਕਿ ਮੀਂਹ ‘ਤੇ ਕਈਆਂ ਗਾਇਕਾਂ ਨੇ ਗੀਤ ਗਾਏ ਹਨ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਾਇਕ ਬੱਬੂ ਮਾਨ ਦੀ ਜਿਨ੍ਹਾਂ ਦਾ ਗਾਇਆ ਗੀਤ ‘ਸਾਉਣ ਦੀ ਝੜੀ’ ਹਰ ਕਿਸੇ ਦੀ ਪਹਿਲੀ ਪਸੰਦ ਹੈ । ਜਸਬੀਰ ਜੱਸੀ ਨੇ ਵੀ ‘ਸਾਵਨ ਦੀ ਰਾਤ’ ਗੀਤ ਗਾਇਆ ਹੈ । ਉਨ੍ਹਾਂ ਦਾ ਇਹ ਗੀਤ ਵੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ । ਇਸ ਤੋਂ ਇਲਾਵਾ ਮਰਹੂਮ ਗਾਇਕ ਸਾਬਰ ਕੋਟੀ ਦਾ ਗੀਤ ਸਾਉਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ । ਸਰੋਤਿਆਂ ਨੂੰ ਪਸੰਦ ਆਇਆ ਸੀ ਅਤੇ ਇਹ ਗੀਤ ਅੱਜ ਵੀ ਸਭ ਦੀ ਪਹਿਲੀ ਪਸੰਦ ਹੈ ।

0 Comments
0

You may also like