ਆਸਕਰ 2022 ਦੀ ਸਟੇਜ ‘ਤੇ ਪੈ ਗਿਆ ਪੰਗਾ, ਵਿਲ ਸਮਿਥ ਨੇ ਹੋਸਟ ਨੂੰ ਮਾਰਿਆ ਮੁੱਕਾ
ਆਸਕਰ ਅਵਾਰਡ (Oscar Awards )ਦਾ ਇੰਤਜ਼ਾਰ ਸਿਨੇਮਾ ਜਗਤ ਦੇ ਨਾਲ ਜੁੜੇ ਕਲਾਕਾਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਹੁੰਦਾ ਹੈ । ਸਿਨੇਮਾ ਜਗਤ ਦੇ ਸਭ ਤੋਂ ਵੱਡੇ ਸਮਾਰੋਹ ‘ਤੇ ਹਰ ਕਿਸੇ ਦੀਆਂ ਨਜ਼ਰਾਂ ਹੁੰਦੀਆਂ ਹਨ। ਪਰ ਇਸ ਅਵਾਰਡ ਸ਼ੋਅ ਦੇ ਮੰਚ ‘ਤੇ ਕੁਝ ਅਜਿਹਾ ਵਾਪਰਿਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਹੀ ਨਹੀਂ ਕੀਤਾ । ਸਗੋਂ ਕਿਸੇ ਨੇ ਜ਼ਿੰਦਗੀ ‘ਚ ਅਜਿਹਾ ਨਹੀਂ ਸੋਚਿਆ ਹੋਵੇਗਾ ਕਿ ਦੁਨੀਆ ਦੇ ਏਨੇ ਵੱਡੇ ਮੰਚ ‘ਤੇ ਕੁਝ ਅਜਿਹਾ ਵੀ ਹੋ ਜਾਵੇਗਾ । ਜੀ ਹਾਂ ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ ਮਸ਼ਹੂਰ ਅਦਾਕਾਰ ਵਿਲ ਸਮਿਥ (Will smith) ਨੇ ਸ਼ੋਅ ਨੂੰ ਹੋਸਟ ਕਰ ਰਹੇ ਕਾਮੇਡੀਅਨ ਕ੍ਰਿਸ ਰੌਕ ਨੂੰ ਸਟੇਜ ‘ਤੇ ਹੀ ਸਭ ਦੇ ਸਾਹਮਣੇ ਮੁੱਕਾ ਜੜ ਦਿੱਤਾ।
image From twitter
ਹੋਰ ਪੜ੍ਹੋ : ਵਿਦਿਆ ਬਾਲਨ ਦੀ ਫ਼ਿਲਮ ‘ਸ਼ੇਰਨੀ’ ਅਤੇ ਵਿੱਕੀ ਕੌਸ਼ਲ ਦੀ ‘ਸਰਦਾਰ ਉਧਮ’ ਆਸਕਰ ਅਵਾਰਡ ਲਈ ਸ਼ਾਰਟਲਿਸਟ
ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕ੍ਰਿਸ ਰੌਕ ਨੇ ਵਿਲ ਸਮਿਥ ਦੀ ਪਤਨੀ ਦੇ ਵਾਲਾਂ ਨੂੰ ਲੈ ਕੇ ਮਜ਼ਾਕ ਕੀਤਾ ਸੀ ਅਤੇ ਇਹੀ ਮਜ਼ਾਕ ਉਸ ਨੂੰ ਰਾਸ ਨਹੀਂ ਆਇਆ ਅਤੇ ਉਸ ਨੇ ਹੋਸਟ ਨੂੰ ਮੁੱਕਾ ਮਾਰ ਦਿੱਤਾ । ਹਾਲਾਂਕਿ ਇਹ ਸਾਫ ਨਹੀਂ ਹੋ ਪਾਇਆ ਹੈ ਕਿ ਸੱਚਮੁੱਚ ਹੀ ਵਿੱਲ ਸਮਿੱਥ ਨੂੰ ਮੁੱਕਾ ਮਾਰਿਆ ਹੈ ਜਾਂ ਫਿਰ ਇਹ ਸਿਰਖ਼ ਮਜ਼ਾਕ ਸੀ ।
ਦੱਸ ਦਈਏ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਅਵਾਰਡ ਸਮਾਰੋਹ ਹੁੰਦਾ ਹੈ ਅਤੇ ਇਸ ਦਾ ਹਰ ਕਲਾਕਾਰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦਾ ਹੈ । ਦਰਅਸਲ ਹੋਸਟ ਨੂੰ ਵਿਲ ਸਮਿਥ ਨੇ ਉਸ ਸਮੇਂ ਮੁੱਕਾ ਮਾਰਿਆ ਜਦੋਂ ਹੋਸਟ ਨੇ ਉਸ ਦੀ ਪਤਨੀ ਦੇ ਗੰਜੇਪਨ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਉਸ ਦੇ ਗੰਜੇਪਨ ਦੇ ਕਾਰਨ ਹੀ ਫ਼ਿਲਮ ‘ਚ ਉਸ ਨੂੰ ਲਿਆ ਗਿਆ ਸੀ ।
UNCENSORED WILL SMITH FOOTAGE AS SHOWN ON AUSTRALIAN TV pic.twitter.com/NcRfdjWxqe
— David Mack (@davidmackau) March 28, 2022