ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਪ੍ਰਿਯੰਕਾ ਚੋਪੜਾ ਨੇ ਲੋਕਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਤੰਗ ਆ ਕੇ ਛੱਡ ਦਿੱਤਾ ਸੀ ਅਮਰੀਕਾ

written by Rupinder Kaler | January 22, 2021

ਪ੍ਰਿਯੰਕਾ ਚੋਪੜਾ ਨੂੰ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ, ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਹ ਅਮਰੀਕਾ ਤੋਂ ਭੱਜ ਕੇ ਵਾਪਿਸ ਭਾਰਤ ਆ ਗਈ ਸੀ । ਆਪਣੀ ਬਾਇਓਗ੍ਰਾਫੀ ਵਿੱਚ ਪ੍ਰਿਯੰਕਾ ਨੇ ਦੱਸਿਆ ਕਿ ਜਦੋਂ ਉਹ 12 ਸਾਲ ਦੀ ਸੀ ਤਾਂ ਉਹ ਭਾਰਤ ਤੋਂ ਅਮਰੀਕਾ ਪੜ੍ਹਨ ਗਈ ਸੀ । ਹੋਰ ਪੜ੍ਹੋ : ਸ਼ਹੀਦ ਭਗਤ ਸਿੰਘ ਦੇ ਪਿਤਾ ਅਤੇ ਚਾਚਾ ਦੀ ਤਸਵੀਰ ਸਾਂਝੀ ਕਰਦੇ ਹੋਏ ਗੁਰਪ੍ਰੀਤ ਘੁੱਗੀ ਨੇ ਕਿਸਾਨ ਅੰਦੋਲਨ ਲਈ ਦਿੱਤਾ ਖ਼ਾਸ ਸੁਨੇਹਾ ਜਾਣੋ ਕਿਉਂ ਨਵੀਂ ਵਿਆਹੀ ਨੇਹਾ ਕੱਕੜ ਕਰ ਰਹੀ ਹੈ ‘ਸੱਸ ਕੁੱਟਣੀ ਕੁੱਟਣੀ ਸੰਦੂਖਾਂ ਓਹਲੇ’ ਵਾਲੀਆਂ ਗੱਲਾਂ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ ਉਸ ਨੇ ਦੱਸਿਆ ਕਿ ਸਕੂਲ ਵਿੱਚ ਬੁਲਿੰਗ ਤੋਂ ਪਰੇਸ਼ਾਨ ਹੋ ਕੇ ਉਹ ਅਮਰੀਕਾ ਛੱਡ ਕੇ ਵਾਪਿਸ ਭਾਰਤ ਆ ਗਈ ਸੀ । ਪ੍ਰਿਯੰਕਾ ਨੇ ਕਿਹਾ ਕਿ ‘ਮੈਂ ਇਸ ਸਭ ਤੋਂ ਏਨੀਂ ਪਰੇਸ਼ਾਨ ਹੋ ਗਈ ਸੀ ਕਿ ਮੈਂ ਗੁੰਮਸੁਮ ਰਹਿਣ ਲੱਗ ਗਈ ਸੀ । ਮੈਂ ਕਿਸੇ ਤਰ੍ਹਾ ਗਾਇਬ ਹੋ ਜਾਣਾ ਚਾਹੁੰਦੀ ਸੀ । ਮੇਰਾ ਕਾਨਫੀਡੈਂਸ ਜ਼ੀਰੋ ਹੋ ਗਿਆ ਸੀ । ਮੈਂ ਸਮਝ ਨਹੀਂ ਪਾ ਰਹੀ ਸੀ ਕਿ ਮੈਂ ਕੀ ਕਰਾਂ ਕਿੱਥੇ ਜਾਵਾਂ । ਸਕੂਲ ਵਿੱਚ ਮੈਨੂੰ ਦੂਸਰੀਆਂ ਕੁੜੀਆਂ ਬਰੋਨੀ ਕਹਿ ਕੇ ਬਲਾਉਂਦੀਆਂ ਸਨ ਤੇ ਮੈਨੂੰ ਆਪਣੇ ਦੇਸ਼ ਵਾਪਿਸ ਜਾਣ ਲਈ ਕਹਿੰਦੀਆਂ ਸਨ । ਪ੍ਰਿਯੰਕਾ ਨੇ ਕਿਹਾ ਕਿ ਮੈਂ ਇਸ ਸ਼ਹਿਰ ਨੂੰ ਦੋਸ਼ ਨਹੀਂ ਦਿੰਦੀ । ਮੈਨੂੰ ਲੱਗਦਾ ਹੈ ਕਿ ਟੀਨਏਜ ਵਿੱਚ ਬੱਚੇ ਇਸ ਤਰ੍ਹਾਂ ਹੀ ਕਰਦੇ ਹਨ ’ ।  

0 Comments
0

You may also like