ਸਿੱਧੂ ਮੂਸੇਵਾਲਾ ਦੀ ਮਾਸੀ ਦੇ ਘਰ ਲੱਗੀਆਂ ਰੌਣਕਾਂ, ਮੂਸੇਵਾਲਾ ਦੇ ਮਾਪੇ ਰਸਮਾਂ ਨਿਭਾਉਂਦੇ ਆਏ ਨਜ਼ਰ

Written by  Shaminder   |  February 13th 2023 01:42 PM  |  Updated: February 13th 2023 01:42 PM

ਸਿੱਧੂ ਮੂਸੇਵਾਲਾ ਦੀ ਮਾਸੀ ਦੇ ਘਰ ਲੱਗੀਆਂ ਰੌਣਕਾਂ, ਮੂਸੇਵਾਲਾ ਦੇ ਮਾਪੇ ਰਸਮਾਂ ਨਿਭਾਉਂਦੇ ਆਏ ਨਜ਼ਰ

ਸਿੱਧੂ ਮੂਸੇਵਾਲਾ (Sidhu Moose Wala)ਦੇ ਮਾਸੀ ਦੇ ਮੁੰਡੇ ਦਾ ਵਿਆਹ ਹੋਇਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਤੁਸੀਂ ਸਿੱਧੂ ਮੂਸੇਵਾਲਾ ਦੇ ਮਾਪੇ ਲਾੜੇ ਦੇ ਸਰਬਾਲੇ ਨੂੰ ਵੱਟਣਾ ਮਲਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ।

Balkaur Sidhu

ਹੋਰ ਪੜ੍ਹੋ : ਕਦੇ ਸੜਕਾਂ ‘ਤੇ ਰਾਤਾਂ ਗੁਜ਼ਾਰਦਾ ਸੀ ਬਿੱਗ ਬੌਸ 16 ਦਾ ਜੇਤੂ ਐੱਮ ਸੀ ਸਟੈਨ, ਲੋਕਾਂ ਦੇ ਸਹਿਣੇ ਪਏ ਸਨ ਤਾਅਨੇ, ਜਾਣੋ ਰੈਪਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਵਿਆਹ ‘ਚ ਖੁਸ਼ ਦਿਖਾਈ ਦਿੱਤੇ ਮਾਪੇ

ਸਿੱਧੂ ਮੂਸੇਵਾਲਾ ਦੇ ਮਾਪੇ ਵਿਆਹ ‘ਚ ਕਾਫੀ ਖੁਸ਼ ਦਿਖਾਈ ਦਿੱਤੇ । ਦੋਵਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਬਲਕੌਰ ਸਿੰਘ ਸਿੱਧੂ (Balkaur Singh Sidhu) ਅਤੇ ਚਰਨ ਕੌਰ (Charan Kaur) ਬੈਠੇ ਹੋਏ ਹਨ । ਉਹ ਇਸ ਵਿਆਹ ‘ਚ ਮੌਜੂਦ ਜ਼ਰੂਰ ਹਨ । ਪਰ ਕਿਤੇ ਨਾ ਕਿਤੇ ਪੁੱਤਰ ਦੀ ਯਾਦ ਵੀ ਉਨ੍ਹਾਂ ਨੂੰ ਆ ਰਹੀ ਹੈ ।

Balkaur Sidhu Image Source : Google

ਹੋਰ ਪੜ੍ਹੋ : ਰੁਪਿੰਦਰ ਹਾਂਡਾ ਬੇਜ਼ੁਬਾਨ ਜ਼ਖਮੀ ਕਤੂਰੇ ਦਾ ਇਲਾਜ ਕਰਵਾਉਣ ਲਈ ਪਹੁੰਚੀ ਡਾਕਟਰ ਕੋਲ, ਲੋਕਾਂ ਨੇ ਵੀ ਕੀਤੀ ਤਾਰੀਫ

ਦੋਵਾਂ ਦੇ ਚਿਹਰੇ ‘ਤੇ ਉਦਾਸੀ ਦੇ ਭਾਵ ਵੇਖੇ ਜਾ ਸਕਦੇ ਹਨ । ਕਿੳਂੁਕਿ ਉਨ੍ਹਾਂ ਨੂੰ ਕਿਤੇ ਨਾ ਕਿਤੇ ਪੁੱਤਰ ਦੇ ਵਿਆਹ ਦੀ ਰੀਝ ਵੀ ਆਉਂਦੀ ਹੋਏਗੀ । ਕਿਉਂਕਿ ਬੀਤੇ ਸਾਲ ਉਨ੍ਹਾਂ ਨੇ ਪੁੱੱਤਰ ਦਾ ਵਿਆਹ ਕਰਨਾ ਸੀ । ਪਰ ਇਸ ਤੋਂ ਪਹਿਲਾਂ ਹੀ ਹਥਿਆਰਬੰਦ ਲੋਕਾਂ ਨੇ ਉਸ ਦਾ ਕਤਲ ਕਰ ਦਿੱਤਾ ਸੀ ।

Charan Kaur ,,, Image source : Google

ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਇਨਸਾਫ਼ ਦੀ ਉਡੀਕ

ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29 ਮਈ ਨੂੰ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਉਸ ਦੇ ਮਾਪੇ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ ਅਤੇ ਇਸ ਮਾਮਲੇ ‘ਚ ਦੋਸ਼ੀ ਲੋਕਾਂ ਦੇ ਖਿਲਾਫ਼ ਕਰੜੀ ਕਾਰਵਾਈ ਦੀ ਮੰਗ ਕਰ ਰਹੇ ਹਨ । ਸੋਸ਼ਲ ਮੀਡੀਆ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੀਡੀਓ ਸਾਹਮਣੇ ਆ ਰਹੇ ਹਨ । ਜਿਨ੍ਹਾਂ ‘ਚ ਸਿੱਧੂ ਮੂਸੇਵਾਲਾ ਦੇ ਪਿਤਾ ਇਨਸਾਫ਼ ਦੀ ਮੰਗ ਕਰਦੇ ਨਜ਼ਰ ਆ ਰਹੇ ਹਨ ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network