ਹਾਰਟ ਅਟੈਕ ਤੋਂ ਪਹਿਲਾਂ ਦਿੱਸਣ ਲੱਗ ਜਾਂਦੇ ਹਨ ਇਹ ਲੱਛਣ, ਜਾਣ ਕੇ ਤੁਸੀਂ ਕਰ ਸਕਦੇ ਹੋ ਆਪਣਾ ਬਚਾਅ

written by Shaminder | April 06, 2021 05:35pm

ਹਾਰਟ ਅਟੈਕ ਦੀ ਬਿਮਾਰੀ ਅੱਜ ਆਮ ਹੋ ਚੁੱਕੀ ਹੈ । ਇਸ ਬਿਮਾਰੀ ਕਾਰਨ ਬੇਵਕਤ ਲੋਕ ਮੌਤ ਦੇ ਆਗੌਸ਼ ‘ਚ ਸਮਾ ਜਾਂਦੇ ਹਨ । ਪਰ ਇਸ ਬਿਮਾਰੀ ਦੇ ਲੱਛਣ ਕਈ ਵਾਰ ਸਾਹਮਣੇ ਆ ਜਾਂਦੇ ਹਨ ।ਇਨ੍ਹਾਂ ਲੱਛਣਾਂ ਨੂੰ ਜਾਣ ਕੇ ਤੁਸੀਂ ਵੀ ਇਸ ਬਿਮਾਰੀ ਤੋਂ ਬਚਣ ਦੇ ਲਈ ਉਪਾਅ ਕਰ ਸਕਦੇ ਹੋ । ਇੱਕ ਖੋਜ ਮੁਤਾਬਕ ਹਾਰਟ ਅਟੈਕ ਤੋਂ ਇੱਕ ਮਹੀਨਾ ਪਹਿਲਾਂ ਹੀ ਇਸ ਦੇ ਲੱਛਣ ਦਿੱਸਣ ਲੱਗ ਪੈਂਦੇ ਹਨ।

Heart Attack

ਹੋਰ ਪੜ੍ਹੋ :  ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਹੈ ਅਦਾਕਾਰਾ ਕਿਰਨ ਖੇਰ 

Heart Attack

ਬਿਨਾਂ ਕਿਸੇ ਕੰਮ ਅਤੇ ਕਸਰਤ ਤੋਂ ਜ਼ਿਆਦਾ ਪਸੀਨਾ ਆਉਣ ਦੀ ਸਮੱਸਿਆ ਵੀ ਦਿਲ ਦੇ ਅਟੈਕ ਦੀ ਚਿਤਾਵਨੀ ਹੈ। ਇਸ 'ਚ ਪਸੀਨਾ ਜ਼ਿਆਦਾ ਆਉਂਦਾ ਹੈ ਤੇ ਸਰੀਰ ਦਾ ਤਾਪਮਾਨ ਵੀ ਘੱਟ ਹੀ ਬਣਿਆ ਰਹਿੰਦਾ ਹੈ। ਸਾਹ ਦੀ ਤਕਲੀਫ ਤੇ ਥਕਾਵਟ 'ਚ ਸਰੀਰ ਨੂੰ ਆਰਾਮ ਦੀ ਜ਼ਰੂਰਤ ਹੁੰਦੀ ਹੈ ਪਰ ਤਣਾਅ ਵੀ ਹਾਰਟ ਅਟੈਕ ਦਾ ਲੱਛਣ ਹੋ ਸਕਦਾ ਹੈ। ਜੇਕਰ ਬਿਨਾਂ ਕਿਸੇ ਕਾਰਨ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਇਹ ਤੁਹਾਡੀ ਲਈ ਪ੍ਰੇਸ਼ਾਨੀ ਦਾ ਕਾਰਨ ਹੋ ਸਕਦਾ ਹੈ।Heart Attack
ਹਾਰਟ ਅਟੈਕ ਦਾ ਸਭ ਤੋਂ ਵੱਡਾ ਲੱਛਣ ਹੁੰਦਾ ਹੈ ਛਾਤੀ ਦਾ ਦਰਦ ਹਾਲਾਂਕਿ ਕੁਝ ਲੋਕਾਂ ਨੂੰ ਇਸ ਚੀਜ਼ ਦਾ ਬਿਲਕੁੱਲ ਵੀ ਅਹਿਸਾਸ ਨਹੀਂ ਹੁੰਦਾ ਹੈ। ਛਾਤੀ ਦੇ ਵਿਚਾਲੇ ਬੇਚੈਨੀ, ਦਰਦ, ਜਕੜਨ ਤੇ ਭਾਰੀਪਨ ਮਹਿਸੂਸ ਕਰਨ 'ਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

 

You may also like