ਬਾਲੀਵੁੱਡ ਦੀਆਂ ਇਹ ਹੀਰੋਇਨਾਂ ਆਪਣੇ ਪਤੀਆਂ ਲਈ ਨਹੀਂ ਰੱਖਦੀਆਂ ਕਰਵਾ ਚੌਥ ਦਾ ਵਰਤ, ਇਹ ਹੈ ਵਜ੍ਹਾ

Written by  Rupinder Kaler   |  November 04th 2020 01:52 PM  |  Updated: November 04th 2020 01:52 PM

ਬਾਲੀਵੁੱਡ ਦੀਆਂ ਇਹ ਹੀਰੋਇਨਾਂ ਆਪਣੇ ਪਤੀਆਂ ਲਈ ਨਹੀਂ ਰੱਖਦੀਆਂ ਕਰਵਾ ਚੌਥ ਦਾ ਵਰਤ, ਇਹ ਹੈ ਵਜ੍ਹਾ

ਅੱਜ ਦੇਸ਼ ਭਰ ਵਿੱਚ ਕਰਵਾ ਚੌਥ ਦਾ ਵਰਤ ਰੱਖਿਆ ਜਾ ਰਿਹਾ ਹੈ । ਪਤੀ ਦੀ ਲੰਮੀ ਉਮਰ ਲਈ ਰੱਖਿਆ ਜਾਣ ਵਾਲਾ ਇਹ ਵਰਤ ਹਰ ਆਮ ਤੇ ਖ਼ਾਸ ਔਰਤ ਰੱਖਦੀ ਹੈ । ਪਰ ਬਾਲੀਵੁੱਡ ਵਿੱਚ ਕੁਝ ਅਜਿਹੀਆਂ ਹੀਰੋਇਨਾਂ ਹਨ ਜਿਹੜੀਆਂ ਵਿਆਹੁਤਾ ਹੁੰਦੇ ਹੋਏ ਵੀ ਕਰਵੇ ਦਾ ਵਰਤ ਨਹੀਂ ਰੱਖਦੀਆਂ । ਇਹਨਾਂ ਵਿੱਚ ਕਰੀਨਾ ਕਪੂਰ, ਹੇਮਾ ਮਾਲਿਨੀ ਤੋਂ ਲੈ ਕੇ ਦੀਪਿਕਾ ਪਾਦੂਕੋਣ ਸਮੇਤ ਹੋਰ ਕਈ ਹੀਰੋਇਨਾਂ ਹਨ । ਵਿਆਹ ਦੇ 19 ਸਾਲਾਂ ਬਾਅਦ ਦੀ ਟਵਿੰਕਲ ਖੰਨਾ ਨੇ ਕਦੇ ਵੀ ਅਕਸ਼ੇ ਕੁਮਾਰ ਲਈ ਵਰਤ ਨਹੀਂ ਰੱਖਿਆ ।

karva-chauth

ਹੋਰ ਪੜ੍ਹੋ :-

karva-chauth

ਟਵਿੰਕਲ ਦਾ ਇਸ ਨੂੰ ਲੈ ਕੇ ਕਹਿਣਾ ਹੈ ਕਿ ਭੁੱਖੇ ਰਹਿ ਕੇ ਪਤੀ ਦੀ ਉਮਰ ਨਹੀਂ ਵੱਧਦੀ । ਕੁਝ ਸਾਲ ਪਹਿਲਾਂ ਉਹਨਾਂ ਨੇ ਇੱਕ ਮੁੱਦੇ ਤੇ ਖੁੱਲ ਕੇ ਗੱਲ ਕੀਤੀ ਸੀ । ਉਹਨਾਂ ਦਾ ਕਹਿਣਾ ਸੀ ਕਿ ਕੁਝ ਲੋਕ 50 ਦੀ ਉਮਰ ਵਿੱਚ ਵੀ ਦੂਜਾ ਵਿਆਹ ਕਰਨ ਤੋਂ ਨਹੀਂ ਡਰਦੇ, ਜਦੋਂ ਪੂਰੀ ਜ਼ਿੰਦਗੀ ਕਿਸੇ ਦੇ ਨਾਲ ਕੋਈ ਰਹਿ ਨਹੀਂ ਸਕਦਾ ਤਾਂ ਲੰਮੀ ਉਮਰ ਦੀ ਕਾਮਨਾ ਕਿਉਂ ਕੀਤੀ ਜਾਵੇ ।

karva-chauth

ਟਵਿੰਕਲ ਦੇ ਇਸ ਬਿਆਨ ਤੇ ਕਾਫੀ ਹੰਗਾਮਾ ਵੀ ਹੋਇਆ ਸੀ । ਕਰੀਨਾ ਕਪੂਰ ਦੇ ਵਿਆਹ ਨੂੰ 8 ਸਾਲ ਤੋਂ ਉਪਰ ਹੋ ਗਏ ਹਨ । ਪਰ ਉਹਨਾਂ ਨੇ ਕਦੇ ਵੀ ਸੈਫ ਅਲੀ ਖ਼ਾਨ ਲਈ ਵਰਤ ਨਹੀਂ ਰੱਖਿਆ । ਕਰੀਨਾ ਇਸ ਦਿਨ ਰੋਜ਼ ਕਰਨ ਵਾਲੇ ਕੰਮ ਕਰਦੀ ਹੈ । ਕਰੀਨਾ ਦਾ ਕਹਿਣਾ ਹੈ ਕਿ ਕਿਸੇ ਨੂੰ ਪਿਆਰ ਦਾ ਇਜ਼ਹਾਰ ਕਰਨ ਲਈ ਵਰਤ ਦੀ ਜ਼ਰੂਰਤ ਨਹੀਂ ਹੁੰਦੀ ।

karva-chauth

ਇਸ ਤੋਂ ਇਲਾਵਾ ਉਹਨਾਂ ਨੂੰ ਭੁੱਖੇ ਰਹਿਣ ਤੋਂ ਡਰ ਲੱਗਦਾ ਹੈ । ਇਸੇ ਤਰ੍ਹਾਂ ਸੋਨਮ ਕਪੂਰ ਵੀ ਆਪਣੇ ਪਤੀ ਲਈ ਵਰਤ ਨਹੀਂ ਰੱਖਦੀ । ਸੋਨਮ ਦੇ ਪਤੀ ਆਨੰਦ ਅਹੂਜਾ ਨਹੀਂ ਚਾਹੁੰਦੇ ਕਿ ਸੋਨਮ ਉਹਨਾਂ ਲਈ ਵਰਤ ਰੱਖੇ ਤੇ ਉਹ ਭੁੱਖੀ ਰਹੇ ।

karva-chauth

ਵਿਦਿਆ ਬਾਲਨ ਵੀ ਆਪਣੇ ਪਤੀ ਲਈ ਵਰਤ ਨਹੀਂ ਰੱਖਦੀ । ਵਿਦਿਆ ਵਰਤ ਵਿੱਚ ਯਕੀਨ ਨਹੀਂ ਰੱਖਦੀ । ਪਰ ਉਹ ਇਸ ਦਿਨ ਆਪਣੇ ਪਤੀ ਨਾਲ ਸਮਾਂ ਜ਼ਰੂਰ ਗੁਜ਼ਾਰਦੀ ਹੈ ।

karva-chauth


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network