ਇਨ੍ਹਾਂ ਮੁੰਡਿਆਂ ਦੇ ਅਨੋਖੇ ਟੈਲੇਂਟ ਨੂੰ ਵੇਖ ਕੇ ਤੁਸੀਂ ਵੀ ਰਹਿ ਜਾਓਗੇ ਦੰਗ,ਵੀਡੀਓ ਹੋ ਰਿਹਾ ਵਾਇਰਲ

Written by  Shaminder   |  October 02nd 2019 01:09 PM  |  Updated: October 02nd 2019 01:09 PM

ਇਨ੍ਹਾਂ ਮੁੰਡਿਆਂ ਦੇ ਅਨੋਖੇ ਟੈਲੇਂਟ ਨੂੰ ਵੇਖ ਕੇ ਤੁਸੀਂ ਵੀ ਰਹਿ ਜਾਓਗੇ ਦੰਗ,ਵੀਡੀਓ ਹੋ ਰਿਹਾ ਵਾਇਰਲ

ਸੋਸ਼ਲ ਮੀਡੀਆ ਇੱਕ ਅਜਿਹਾ ਮਾਧਿਅਮ ਬਣ ਚੁੱਕਿਆ ਹੈ । ਜਿਸ ਦੇ ਜ਼ਰੀਏ ਕੋਈ ਵੀਮ ਸ਼ਖਸ ਆਪਣੀ ਗੱਲ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਦੁਨੀਆ ਦੇ ਕਿਸੇ ਵੀ ਕੋਨੇ 'ਚ ਪਹੁੰਚਾ ਸਕਦਾ ਹੈ । ਸੋਸ਼ਲ ਮੀਡੀਆ 'ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਹੈ ਅਤੇ ਕਈ ਵਾਰ ਇਨ੍ਹਾਂ ਵਾਇਰਲ ਵੀਡੀਓ ਕਾਰਨ ਕਈ ਸਟਾਰ ਵੀ ਬਣ ਜਾਂਦੇ ਹਨ । ਹਾਲ ਹੀ 'ਚ ਰੇਲਵੇ ਸਟੇਸ਼ਨ 'ਤੇ ਗਾਉਣ ਵਾਲੀ ਰਾਨੂੰ ਮੰਡਲ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ।

ਹੋਰ ਵੇਖੋ:ਹੁਣ ਆਹ ਕੀ ਹੋ ਗਿਆ ਰਾਨੂੰ ਮੰਡਲ ਨੂੰ, ਸੋਸ਼ਲ ਮੀਡੀਆ ’ਤੇ ਨਵੀਂ ਵੀਡੀਓ ਹੋ ਰਹੀ ਹੈ ਖੂਬ ਵਾਇਰਲ

https://www.facebook.com/DevenderpalLive/videos/549327182472109/

ਇਸ ਵਾਇਰਲ ਵੀਡੀਓ ਕਾਰਨ ਹੀ ਰਾਨੂੰ ਮੰਡਲ ਨੂੰ ਬਾਲੀਵੁੱਡ 'ਚ ਗੀਤ ਗਾਉਣ ਦਾ ਮੌਕਾ ਮਿਲਿਆ ਸੀ । ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਮੁੰਡੇ ਆਪਣੇ ਮੂੰਹ ਅਤੇ ਹੱਥਾਂ ਦੇ ਇਸਤੇਮਾਲ ਨਾਲ ਸਾਜ਼ ਵਜਾ ਰਹੇ ਨੇ । ਜਦਕਿ ਇਨ੍ਹਾਂ ਵਿੱਚੋਂ ਇੱਕ ਮੁੰਡਾ ਗੀਤ ਗਾ ਰਿਹਾ ਹੈ । ਹੱਥਾਂ ਨਾਲ ਤਾੜੀਆਂ ਵਜਾ ਕੇ ਅਤੇ ਮੂੰਹ ਨਾਲ ਸਾਜ਼ਾਂ ਦੀ ਆਵਾਜ਼ ਦਾ ਅਜਿਹਾ ਸੁਰਤਾਲ ਮਿਲਾਇਆ ਹੈ ਕਿ ਸੁਣਨ ਵਾਲੇ ਮੰਤਰ ਮੁਗਧ ਹੋ ਜਾਣ । ਇਨ੍ਹਾਂ ਸਾਜ਼ਾਂ ਦੀ ਆਵਾਜ਼ ਨੂੰ ਸੁਣ ਕੇ ਤੁਹਾਨੂੰ ਇਹ ਲੱਗੇਗਾ ਹੀ ਨਹੀਂ ਕਿ ਇਹ ਅਸਲ ਸਾਜ਼ ਵੱਜ ਰਹੇ ਨੇ ਜਾਂ ਫਿਰ ਇਨ੍ਹਾਂ ਨੂੰ ਆਪ ਹੀ ਇਨ੍ਹਾਂ ਮੁੰਡਿਆਂ ਨੇ ਸਿਰਜਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network