Advertisment

ਤੁਹਾਡੀ ਸਿਹਤ ਨੂੰ ਖ਼ਰਾਬ ਕਰ ਸਕਦੀਆਂ ਹਨ ਇਹ ਆਦਤਾਂ

author-image
By Rupinder Kaler
New Update
ਤੁਹਾਡੀ ਸਿਹਤ ਨੂੰ ਖ਼ਰਾਬ ਕਰ ਸਕਦੀਆਂ ਹਨ ਇਹ ਆਦਤਾਂ
Advertisment
ਹਰ ਬੰਦੇ ਵਿੱਚ ਕੁਝ ਚੰਗੀਆਂ ਅਤੇ ਕੁਝ ਮਾੜੀਆਂ ਆਦਤਾਂ ਹੁੰਦੀਆਂ ਹਨ। ਪਰ ਕੁਝ ਆਦਤਾਂ ਤੁਹਾਡੀ ਸਿਹਤ ਲਈ ਨੁਕਸਾਨਦੇਹ ਵੀ ਹੋ ਸਕਦੀਆਂ ਹਨ ।ਅੱਜ ਮੋਟਾਪਾ ਇੱਕ ਵੱਡੀ ਸਮੱਸਿਆ ਹੈ ਅਤੇ ਕੁਝ ਲੋਕ ਭਾਰ ਘਟਾਉਣ ਲਈ ਘੱਟ ਭੋਜਨ ਖਾਣਾ ਸ਼ੁਰੂ ਕਰਦੇ ਹਨ। ਪਰ ਭਾਰ ਘਟਾਉਣ ਦਾ ਇਹ ਹੱਲ ਨਹੀਂ ਹੈ। ਭੁੱਖੇ ਰਹਿਣ ਨਾਲ ਤੁਹਾਡਾ ਭਰ ਹੋਰ ਜ਼ਿਆਦਾ ਵੱਧ ਸਕਦਾ ਹੈ। ਇਸ ਦੇ ਕਾਰਨ, ਤੁਹਾਡਾ ਸਰੀਰ ਅੰਦਰੋਂ ਕਮਜ਼ੋਰ ਵੀ ਹੋ ਸਕਦਾ ਹੈ। ਪਰ ਇਸਦਾ ਇਹ ਮਤਲਬ ਵੀ ਨਹੀਂ ਹੈ ਕਿ ਤੁਹਾਨੂੰ ਜ਼ਿਆਦਾ ਖਾਣਾ ਚਾਹੀਦਾ ਹੈ।
Advertisment
publive-image ਹੋਰ ਪੜ੍ਹੋ : ਅੱਜ ਰਾਤ ਦੇਖੋ ਕਾਮੇਡੀ ਸ਼ੋਅ ‘Stand Up Te Paao Khapp’ ਦਾ ਹਾਸਿਆਂ ਦੇ ਨਾਲ ਭਰਿਆ ਨਵਾਂ ਐਪੀਸੋਡ publive-image
Advertisment
ਤੰਦਰੁਸਤ ਸਰੀਰ ਲਈ ਅੱਠ ਘੰਟੇ ਦੀ ਨੀਂਦ ਕਾਫ਼ੀ ਮੰਨੀ ਜਾਂਦੀ ਹੈ ਪਰ ਇਸ ਦੇ ਬਾਅਦ ਵੀ, ਜੇ ਤੁਸੀਂ ਹਰ ਰੋਜ਼ ਬਿਸਤਰੇ 'ਤੇ ਲੇਟੇ ਰਹਿੰਦੇ ਹੋ ਜਾਂ ਦਿਨ ਵੇਲੇ ਵੀ ਦੇਰ ਤੱਕ ਸੌਂਦੇ ਹੋ, ਤਾਂ ਇਹ ਆਦਤ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਮੋਟਾਪੇ ਤੋਂ ਇਲਾਵਾ ਕਈ ਕਿਸਮਾਂ ਦੀਆਂ ਬਿਮਾਰੀਆਂ ਤੁਹਾਨੂੰ ਘੇਰ ਸਕਦੀਆਂ ਹਨ। ਜੇ ਤੁਹਾਨੂੰ ਸਵੇਰੇ ਉੱਠਦਿਆਂ ਸਾਰ ਹੀ ਬੈੱਡ ਟੀ ਆਦਤ ਹੈ ਤਾਂ ਚਾਹ ਪੀਣ ਦੀ ਇਹ ਆਦਤ ਤੁਹਾਡੀ ਸਿਹਤ ਦਾ ਨੁਕਸਾਨ ਕਰ ਸਕਦੀ ਹੈ। publive-image ਇਸ ਦੇ ਕਾਰਨ, ਗੈਸ ਅਤੇ ਐਸਿਡਿਟੀ ਦੀ ਸਮੱਸਿਆ ਵੀ ਹੋ ਸਕਦੀ ਹੈ। ਖਾਲੀ ਪੇਟ ਤੇ ਮਿੱਠਾ ਖਾਣਾ ਮੋਟਾਪਾ ਵੀ ਵਧਾ ਸਕਦਾ ਹੈ। ਇਹ ਬਿਹਤਰ ਹੋਵੇਗਾ ਜੇ ਤੁਸੀਂ ਸਵੇਰ ਨੂੰ ਕੋਸੇ ਪਾਣੀ ਨਾਲ ਦਿਨ ਦੀ ਸ਼ੁਰੂਆਤ ਕਰੋ। ਤੁਸੀਂ ਕੋਸਾ ਪਾਣੀ ਪੀ ਸਕਦੇ ਹੋ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੈ। ਜੇ ਤੁਸੀਂ ਕਸਰਤ ਨਹੀਂ ਕਰਦੇ ਤਾਂ ਇਹ ਤੁਹਾਡੀਆਂ ਮਾਸਪੇਸ਼ੀਆਂ ਨੂੰ ਕਮਜ਼ੋਰ ਬਣਾ ਦੇਵੇਗਾ ਅਤੇ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਕਿ ਸਰਵਾਈਕਲ, ਗਠੀਆ, ਪਿੱਠ ਦਰਦ, ਸਾਇਟਿਕਾ ਆਦਿ।
Advertisment

Stay updated with the latest news headlines.

Follow us:
Advertisment
Advertisment
Latest Stories
Advertisment