ਅਕਸ਼ੈ ਕੁਮਾਰ ਦੀ ਫ਼ਿਲਮ 'ਕਠਪੁਤਲੀ' 'ਚ ਨਜ਼ਰ ਆਉਣਗੇ ਇਹ ਦੋ ਪੰਜਾਬੀ ਕਲਾਕਾਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | August 20, 2022

Sargun Mehta and Gurpreet Ghuggi in Akshay Kumar's film Cuttputlli': ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰ ਦਿਨੋਂ ਦਿਨ ਤਰੱਕੀ ਦੀ ਰਾਹ ਵੱਲ ਵੱਧ ਰਹੇ ਹਨ। ਜਿਥੇ ਇੱਕ ਪਾਸੇ ਐਮੀ ਵਿਰਕ, ਦਿਲਜੀਤ ਦੋਸਾਂਝ ਵਰਗੇ ਕਈ ਕਲਾਕਾਰ ਪਹਿਲਾਂ ਹੀ ਬਾਲੀਵੁੱਡ ਫਿਲਮਾਂ ਕਰ ਚੁੱਕੇ ਹਨ, ਉਥੇ ਹੀ ਹੁਣ ਇਸ ਲਿਸਟ ਵਿੱਚ ਦੋ ਹੋਰ ਪੰਜਾਬੀ ਕਲਾਕਾਰ ਸਰਗੁਨ ਮਹਿਤਾ ਤੇ ਗੁਰਪ੍ਰੀਤ ਸਿੰਘ ਘੁੱਗੀ ਦਾ ਨਾਂਅ ਜੁੜ ਗਿਆ ਹੈ ਜੋ ਕਿ ਜਲਦ ਹੀ ਬਾਲੀਵੁੱਡ ਫ਼ਿਲਮ ਵਿੱਚ ਨਜ਼ਰ ਆਉਣਗੇ।

image From instagram

ਫ਼ਿਲਮ ਰਕਸ਼ਾ ਬੰਧਨ ਤੋਂ ਬਾਅਦ ਅਕਸ਼ੈ ਕੁਮਾਰ ਜਲਦ ਹੀ ਆਪਣੀ ਨਵੀਂ ਫ਼ਿਲਮ ਕਠਪੁਤਲੀ' 'ਚ ਨਜ਼ਰ ਆਉਣਗੇ। ਅਕਸ਼ੈ ਕੁਮਾਰ ਦੇ ਨਾਲ-ਨਾਲ ਇਸ ਫ਼ਿਲਮ ਵਿੱਚ ਮਸ਼ਹੂਰ ਪੰਜਾਬੀ ਕਲਾਕਾਰ ਸਰਗੁਨ ਮਹਿਤਾ ਅਤੇ ਗੁਰਪ੍ਰੀਤ ਸਿੰਘ ਘੁੱਗੀ ਵੀ ਨਜ਼ਰ ਆਉਣਗੇ।

ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਮਰਡਰ ਮਿਸਟਰੀਸ ਸੁਲਝਾਉਂਦੇ ਹੋਏ ਨਜ਼ਰ ਆਉਣਗੇ। ਇਸ ਦੇ ਨਾਲ ਹੀ ਸਰਗੁਨ ਤੇ ਗੁਰਪ੍ਰੀਤ ਦੋਵਾਂ ਹੀ ਫ਼ਿਲਮ ਵਿੱਚ ਅਕਸ਼ੈ ਦੀ ਟੀਮ ਵਿੱਚ ਨਜ਼ਰ ਆਉਣਗੇ। ਦੋਵੇਂ ਇਸ ਫ਼ਿਲਮ ਵਿੱਚ ਪੁਲਿਸ ਅਫਸਰ ਦੀ ਭੂਮਿਕਾ ਅਦਾ ਕਰ ਰਹੇ ਹਨ।

image From instagram

ਫ਼ਿਲਮ ਦੀ ਗੱਲ ਕਰੀਏ ਤਾਂ ਫ਼ਿਲਮ ਕਠਪੁਤਲੀ ਸਾਲ 2018 ਦੀ ਕ੍ਰਾਈਮ ਥ੍ਰਿਲਰ ਰਾਤਸਾਸਨ ਦਾ ਅਧਿਕਾਰਿਤ ਰੀਮੇਕ ਹੈ। ਫਿਲਮ ਵਿੱਚ ਰਕੁਲ ਪ੍ਰੀਤ ਸਿੰਘ ਅਤੇ ਸਰਗੁਨ ਮਹਿਤਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ। 2018 ਦੀ ਤਾਮਿਲ ਕ੍ਰਾਈਮ ਥ੍ਰਿਲਰ ਰਾਤਸਾਸਨ ਜਿਸ ਵਿੱਚ ਵਿਸ਼ਨੂੰ ਵਿਸ਼ਾਲ ਅਤੇ ਅਮਲਾ ਪੌਲ ਮੁੱਖ ਭੂਮਿਕਾਵਾਂ ਵਿੱਚ ਸਨ। ਫਿਲਮ ਦਾ ਨਾਂ ਪਹਿਲਾਂ ਮਿਸ ਸਿੰਡਰੈਲਾ ਸੀ।

ਜੇਕਰ ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਰਗੁਨ ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮਾਂ ਕਰ ਰਹੀ ਹੈ। ਜਲਦ ਹੀ ਸਰਗੁਨ ਫ਼ਿਲਮ ਮੋਹ ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਜੇਕਰ ਗੁਰਪ੍ਰੀਤ ਘੁੱਗੀ ਦੀ ਗੱਲ ਕਰੀਏ ਤਾਂ ਉਹ ਵੀ ਕਈ ਪੰਜਾਬੀ ਫ਼ਿਲਮਾਂ ਵਿੱਚ ਆ ਚੁੱਕੇ ਹਨ ਤੇ ਉਨ੍ਹਾਂ ਨੇ ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ ਸਣੇ ਕਈ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ।

Cuttputlli trailer out: Akshay Kumar hunts self-obsessed killer; film features Sargun Mehta, Gurpreet Ghuggi too [Watch] image From instagram
ਹੋਰ ਪੜ੍ਹੋ: ਫ਼ਿਲਮ ਲਾਲ ਸਿੰਘ ਚੱਢਾ ਦੇ ਬਾਈਕਾਟ ਨੂੰ ਲੈ ਕੇ ਵਿਜੇ ਦੇਵਰਕੋਂਡਾ ਹੋਏ ਨਾਰਾਜ਼, ਜਾਣੋ ਵਿਜੇ ਨੇ ਕੀ ਕਿਹਾ

ਅਕਸ਼ੈ ਨੂੰ ਆਖਰੀ ਵਾਰ ਆਨੰਦ ਐੱਲ ਰਾਏ ਦੀ ਪਰਿਵਾਰਕ ਡਰਾਮਾ ਰਕਸ਼ਾ ਬੰਧਨ ਵਿੱਚ ਦੇਖਿਆ ਗਿਆ ਸੀ। ਫਿਲਮ ਦਰਸ਼ਕਾਂ ਨੂੰ ਲੁਭਾਉਣ ਵਿੱਚ ਅਸਮਰੱਥ ਰਹੀ ਅਤੇ ਬਾਕਸ ਆਫਿਸ 'ਤੇ ਮਾੜਾ ਪ੍ਰਦਰਸ਼ਨ ਕੀਤਾ। ਕਠਪੁਤਲੀ ਤੋਂ ਇਲਾਵਾ, ਅਕਸ਼ੇ ਕੁਮਾਰ ਕੋਲ ਰਾਮ ਸੇਤੂ, OMG 2 ਅਤੇ ਸੈਲਫੀ ਵਰਗੀਆਂ ਫਿਲਮਾਂ ਹਨ। ਖਬਰਾਂ ਅਨੁਸਾਰ ਉਨ੍ਹਾਂ ਦੀ ਫਿਲਮ ਜੌਲੀ ਐਲਐਲਬੀ 3 ਵੀ ਅਗਲੇ ਸਾਲ ਆਪਣਾ ਨਿਰਮਾਣ ਸ਼ੁਰੂ ਕਰੇਗੀ।

 

View this post on Instagram

 

A post shared by Pooja Entertainment (@pooja_ent)

You may also like