ਦਿਲਜੀਤ ਨੂੰ ਲਾਈਵ ਗਾਉਂਦੇ ਵੇਖਣ ਦਾ ਸੁਪਨਾ ਹੋਵੇਗਾ ਪੂਰਾ, ਸਾਂਝਾ ਕਰਨਗੇ ਇਕ ਸਰਪ੍ਰਾਈਜ਼

Written by  PTC Buzz   |  December 13th 2017 09:01 AM  |  Updated: December 13th 2017 09:35 AM

ਦਿਲਜੀਤ ਨੂੰ ਲਾਈਵ ਗਾਉਂਦੇ ਵੇਖਣ ਦਾ ਸੁਪਨਾ ਹੋਵੇਗਾ ਪੂਰਾ, ਸਾਂਝਾ ਕਰਨਗੇ ਇਕ ਸਰਪ੍ਰਾਈਜ਼

ਦਿਲਜੀਤ ਦੋਸਾਂਝ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ | ਬਹੁਤ ਹੀ ਘੱਟ ਸਮੇਂ ਵਿਚ ਦਿਲਜੀਤ ਨੇ ਬਹੁਤ ਜ਼ਿਆਦਾ ਵਾਹ ਵਾਹ ਖੱਟ ਲਈ ਹੈ, ਤੇ ਅੱਜ ਕਰੋੜਾਂ ਲੋਕ ਦਿਲਜੀਤ ਨੂੰ ਮਿਲਣਾ ਚਾਹੁੰਦੇ ਹਨ |

ਤੁਹਾਨੂੰ ਦੱਸ ਦਈਏ ਕੁਝ ਲੋਕਾਂ ਦੀ ਦਿਲਜੀਤ ਨੂੰ ਮਿਲਣ ਦੀ ਖੁਵਾਇਸ਼ ਪੂਰੀ ਹੋਣ ਜਾ ਰਹੀ ਹੈ | ਜੀ ਹਾਂ ਇਹ ਬਿਲਕੁਲ ਸੱਚ ਹੈ ਕਿ ਹੁਣ ਦਿਲਜੀਤ ਗੁੜਗਾਓਂ ਦੇ ਲੇਜ਼ਰ ਵੈਲੀ ਵਿਖੇ ਆ ਰਹੇ ਹਨ ਆਪਣੀ ਆਵਾਜ਼ ਨਾਲ ਤੁਹਾਡਾ ਦਿਲ ਜਿੱਤਣ | ਇਸਲਈ ਜੇ ਤੁਸੀਂ ਵੀ ਦਿਲਜੀਤ ਦੋਸਾਂਝ ਨੂੰ ਲਾਈਵ ਗਾਉਂਦੇ ਹੋਏ ਵੇਖਣ ਦਾ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਹੁਣੇ ਆਪਣੀ ਸੀਟ ਪੱਕੀ ਕਰਵਾ ਲੋ, ਦਿਲਜੀਤ ਦੋਸਾਂਝ ਦੇ ਇਸ ਲਾਈਵ ਸ਼ੋਅ ਵਿਚ |

ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸੇ ਦਿਨ ਦੇਣਗੇ ਦਿਲਜੀਤ ਆਪਣੇ ਫੈਨਸ ਨੂੰ ਇਕ ਸਰਪ੍ਰਾਈਜ਼

ਦਿਲਜੀਤ ਦੋਸਾਂਝ Diljit Dosanjh ਅੱਜ ਕਲ ਫੇਸਬੁੱਕ ਤੋਂ ਲੈ ਕੇ ਇੰਸਟਾਗ੍ਰਾਮ ਤਕ, ਪਾਲੀਵੁੱਡ ਤੋਂ ਬਾਲੀਵੁੱਡ ਤਕ ਹਰ ਥਾਂ ਤੇ ਛਾਏ ਹੋਏ ਨੇ | ਕਦੀ ਸਿਕਸ ਪੈਕ ਐਬਸ ਦਾ ਜਲਵਾ ਦਿਖਾਂਦੇ ਹੋਏ ਤੇ ਕਦੀ ਆਪਣੇ ਗੀਤਾਂ ਤੇ ਸ਼ੋਜ਼ ਦੀ ਨਵੀਂ ਅੱਪਡੇਟ ਨੂੰ ਫੈਨਸ ਨਾਲ ਸਾਂਝਾ ਕਰਦੇ ਹੋਏ | ਪਰ ਇਸ ਵਾਰ ਉਨ੍ਹਾਂ ਨੇ ਇਕ ਸਾਦੀ ਜਹੀ ਤਸਵੀਰ ਸਾਂਝਾ ਕਿੱਤੀ ਹੈ ਤੇ ਉਸਦੇ ਟਾਈਟਲ ਦੇ ਵਿਚ ਲਿਖਿਆ ਹੈ ਕਿ “13 Days left for A Surprise”| ਇਹ ਤਸਵੀਰ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ 10 ਦਸੰਬਰ ਨੂੰ ਪੋਸਟ ਕਿੱਤੀ ਸੀ | ਇਸ ਕਰਕੇ ਕਾਊਂਟਡਾਊਨ ਜਿੱਦਾਂ ਜਿੱਦਾਂ ਘਟਦਾ ਜਾ ਰਿਹਾ ਹੈ ਉਤਸ਼ਾਹ ਓਵੇਂ ਓਵੇਂ ਹੀ ਵਧਦਾ ਜਾ ਰਿਹਾ ਹੈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network