ਇੰਡਸਟਰੀ ਛੱਡ ਹਿਮਾਲਿਆ ਜਾ ਰਹੀ ਹੈ ਇਹ ਅਦਾਕਾਰਾ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

written by Shaminder | August 19, 2022

ਟੀਵੀ ਅਦਾਕਾਰਾ ਨੁਪੂਰ ਅਲੰਕਾਰ (Nupur Alankaar) ਨੇ ਮਨੋਰੰਜਨ ਇੰਡਸਟਰੀ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਹੈ । ਲੱਗਪੱਗ ਤਿੰਨ ਦਹਾਕਿਆਂ ਤੋਂ ਟੀਵੀ ਇੰਡਸਟਰੀ ‘ਚ ਸਰਗਰਮ ਨੁਪੂਰ ਅਲੰਕਾਰ ਨੇ ਅਦਾਕਾਰੀ ਦੀ ਦੁਨੀਆ ਨੂੰ ਤਿਆਗ ਦਿੱਤਾ ਹੈ । ਇਸ ਦੇ ਨਾਲ ਹੀ ਸੰਸਾਰਕ ਜੀਵਨ ਵੀ ਤਿਆਗ ਦਿੱਤਾ ਹੈ । ਅਦਾਕਾਰਾ ਨੇ ਭਗਵੇਂ ਕੱਪੜੇ ਪਾ ਲਏ ਹਨ ਅਤੇ ਵੱਖ ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ‘ਤੇ ਜਾ ਰਹੀ ਹੈ ।

nupur alankar-

ਹੋਰ ਪੜ੍ਹੋ : ਗੈਰੀ ਸੰਧੂ ਦਾ ਆਪਣੇ ਬੇਟੇ ਦੇ ਨਾਲ ਕਿਊਟ ਵੀਡੀਓ ਵਾਇਰਲ, ਦਰਸ਼ਕਾਂ ਨੂੰ ਆ ਰਿਹਾ ਪਸੰਦ

ਅਦਾਕਾਰਾ ਹੁਣ ਹਿਮਾਲਿਆ ਵੱਲ ਜਾ ਰਹੀ ਹੈ । ਅਦਾਕਾਰਾ ਨੇ ਇਸੇ ਸਾਲ ਫਰਵਰੀ ‘ਚ ਸੰਨਿਆਸ ਲਿਆ ਸੀ ।ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਉਸ ਨੇ ਕਿਹਾ ਸੀ ਕਿ ਉਸ ਦਾ ਝੁਕਾਅ ਹਮੇਸ਼ਾ ਹੀ ਅਧਿਆਤਮ ਵੱਲ ਰਿਹਾ ਹੈ ਅਤੇ ਅਧਿਆਤਮ ਦਾ ਪਾਲਣ ਵੀ ਕਰ ਰਹੀ ਸੀ ।

nupur alankar

ਹੋਰ ਪੜ੍ਹੋ :  ਸਵੀਤਾਜ ਬਰਾੜ ਅਤੇ ਹਰੀਸ਼ ਵਰਮਾ ਦੀ ਨਵੀਂ ਫ਼ਿਲਮ ‘ਤੇਰੇ ਲਈ’ ਦਾ ਪੋਸਟਰ ਜਾਰੀ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

ਹੁਣ ਉਹ ਸਮਾਂ ਆ ਗਿਆ ਹੈ ਕਿ ਉਹ ਖੁਦ ਨੂੰ ਇਸ ਲਈ ਸਮਰਪਿਤ ਕਰ ਦੇਵੇ । ਹਿਮਾਲਿਆ ‘ਤੇ ਯਾਤਰਾ ਅਤੇ ਹੋਰ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਮੁੰਬਈ ਸਥਿਤ ਆਪਣੇ ਫਲੈਟ ਨੂੰ ਕਿਰਾਏ ‘ਤੇ ਦੇ ਦਿੱਤਾ ਹੈ ।

nupur alankar ,

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬਾਲੀਵੁੱਡ ਅਦਾਕਾਰਾ ਸਨਾ ਖ਼ਾਨ ਨੇ ਵੀ ਫ਼ਿਲਮੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ । ਜਿਸ ਤੋਂ ਬਾਅਦ ਉਸ ਨੇ ਮੌਲਾਨਾ ਦੇ ਨਾਲ ਵਿਆਹ ਕਰਵਾ ਲਿਆ ਹੈ । ਸਨਾ ਖ਼ਾਨ ਨੇ ਵੀ ਧਾਰਮਿਕ ਨਿਯਮਾਂ ਦਾ ਪਾਲਣ ਕਰਦੇ ਹੋਏ ਅਦਾਕਾਰੀ ਦੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ ।

 

 

 

 

 

You may also like