ਇਸ ਆਂਟੀ ਨੇ ਆਪਣੇ ਡਾਂਸ ਨਾਲ ਮਾਧੁਰੀ ਨੂੰ ਕੀਤਾ ਫੇਲ, ਲੋਕਾਂ ਨੂੰ ਵੀ ਪਸੰਦ ਆ ਰਿਹਾ ਆਂਟੀ ਦਾ ਡਾਂਸ

written by Shaminder | November 02, 2021

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਇਨ੍ਹਾਂ ਵੀਡੀਓਜ਼ ਨੂੰ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ ।ਕਈ ਵਾਰ ਲੋਕਾਂ ਦੇ ਇਹ ਵੀਡੀਓਜ਼ ਏਨੇ ਕੁ ਪਾਪੂਲਰ ਹੋ ਜਾਂਦੇ ਹਨ ਕਿ ਲੋਕ ਬਹੁਤ ਹੀ ਜ਼ਿਆਦਾ ਫੇਮਸ ਹੋ ਜਾਂਦੇ ਹਨ । ਇੱਕ ਹੋਰ ਮਹਿਲਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜੋ ਕਿ ਮਾਧੁਰੀ ਦੀਕਸ਼ਿਤ ਦੇ ਗਾਣੇ ‘ਤੇ ਡਾਂਸ (Dance Video) ਕਰਦੀ ਹੋਈ ਨਜ਼ਰ ਆ ਰਹੀ ਹੈ । ਪੂਨਮ ਸੁਸ਼ਨ (punam sushan)  ਦੇ ਨਾਂਅ ‘ਤੇ ਬਣੇ ਇਸ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਆਂਟੀ ਦੇ ਇੱਕ ਤੋਂ ਇੱਕ ਹਿੱਟ ਗੀਤਾਂ ‘ਤੇ ਡਾਂਸ ਵੀਡੀਓ ਪਏ ਹੋਏ ਹਨ ।

Punam sushan image From instagram

ਹੋਰ ਪੜ੍ਹੋ : ਆਪਣੀ ਜ਼ਿੱਦ ਪੁਗਾਉਣ ਲਈ ਸੰਜੇ ਦੱਤ ਕਰਦੇ ਸਨ ਇਹ ਕੰਮ, ਮਾਂ ਪਿਓ ਨੂੰ ਕਈ ਵਾਰ ਹੋਣਾ ਪਿਆ ਸ਼ਰਮਿੰਦਾ

ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਖੂਬ ਪਿਆਰ ਮਿਲ ਰਿਹਾ ਹੈ । ਇਸ ਮਹਿਲਾ ਦਾ ਵੀਡੀਓ ਬਹੁਤ ਹੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਪੂਨਮ ਨਾਂਅ ਦੀ ਔਰਤ ਮਾਧੁਰੀ ਦੀਕਸ਼ਿਤ ਦੇ ਗੀਤ ‘ਪਾਲਕੀ ਮੇਂ ਹੋ ਕੇ ਸਵਾਰ ਚਲੀ ਰੇ’ ਗੀਤ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ ।

Punam sushan, image From instagram

ਇਸ ਆਂਟੀ ਦੇ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਸੀਂ ਮਾਧੁਰੀ ਦੀਕਸ਼ਿਤ ਦੇ ਡਾਂਸ ਨੂੰ ਵੀ ਭੁੱਲ ਜਾਓਗੇ । ਲੋਕ ਵੀ ਆਂਟੀ ਦੇ ਇਸ ਵੀਡੀਓ ਦੀ ਤਾਰੀਫ ਕਰ ਰਹੇ ਹਨ ਅਤੇ ਆਪੋ ਆਪਣੇ ਪ੍ਰਤੀਕਰਮ ਦੇ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਵਾਇਰਲ ਹੋਏ ਸਨ । ਜਿਸ ‘ਚ ਰਾਨੂੰ ਮੰਡਲ ਦਾ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ ।ਗੀਤ ਗਾਉਂਦੇ ਹੋਏ ਰਾਨੂੰ ਮੰਡਲ ਦੇ ਗਾਣੇ ਨੂੰ ਏਨਾਂ ਕੁ ਪਸੰਦ ਕੀਤਾ ਗਿਆ ਸੀ ਕਿ ਹਿਮੇਸ਼ ਰੇਸ਼ਮੀਆ ਨੇ ਵੀ ਰਾਨੂੰ ਮੰਡਲ ਨੂੰਮ ਆਪਣੀ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਦਿੱਤਾ ਸੀ ।

 

View this post on Instagram

 

A post shared by Punam Sushan (@punamsushan)

You may also like