ਬਿਨਾਂ ਤੇਲ ਦੇ ਚੱਲਦੀ ਹੈ ਇਹ ਕਾਰ, ਹਜ਼ਾਰਾਂ ਲੋਕਾਂ ਨੂੰ ਪਸੰਦ ਆਈ ਇਹ ਵਾਇਰਲ ਵੀਡੀਓ

written by Rupinder Kaler | July 15, 2021

ਕੀ ਤੁਸੀਂ ਕਾਰ ਨੂੰ ਬਲਦਾਂ ਵਾਲਾ ਗੱਡਾ ਬਣਦੇ ਦੇਖਿਆ ਹੈ, ਨਹੀਂ ਦੇਖਿਆ ਤਾਂ ਤੁਹਾਨੂੰ ਦਿਖਾਉਂਦੇ ਹਾਂ । ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਕਾਰ ਅਚਾਨਕ ਬਲਦਾਂ ਵਾਲਾ ਗੱਡਾ ਬਣ ਜਾਂਦੀ ਹੈ । ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਨੂੰ ਇੱਕ ਆਈਪੀਐੱਸ ਅਧਿਕਾਰੀ ਨੇ ਟਵਿੱਟਰ ਤੇ ਸ਼ੇਅਰ ਕੀਤਾ ਹੈ ।

Pic Courtesy: twitter
ਹੋਰ ਪੜ੍ਹੋ : ਖੇਡ ਖੇਡ ਵਿੱਚ 6300 ਫੁੱਟ ਡੂੰਘੀ ਖੱਡ ਵਿੱਚ ਡਿੱਗੀਆਂ ਦੋ ਔਰਤਾਂ, ਵੀਡੀਓ ਵਾਇਰਲ
Pic Courtesy: twitter
ਵੀਡੀਓ ਦੇ ਨਾਲ ਉਹਨਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ ‘ਇਹ ਕੀ ਹੈ …ਵੀਡੀਓ ਕਾਫੀ ਮਜ਼ੇਦਾਰ ਹੈ ….ਜਿਸ ਨੂੰ ਦੇਖਣ ਤੋਂ ਬਾਅਦ ਦੁਹਾਡਾ ਹਾਸਾ ਨਹੀਂ ਰੁਕੇਗਾ’ । ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵੀਡੀਓ ਵਿੱਚ ਦੋ ਔਰਤਾਂ ਕਾਰ ਵਿੱਚ ਬੈਠਦੀਆਂ ਹਨ ।
Pic Courtesy: twitter
ਪਰ ਜਿਵੇਂ ਹੀ ਤੁਸੀਂ ਕਾਰ ਦਾ ਅਗਲਾ ਹਿੱਸਾ ਦੇਖਦੇ ਹੋ ਤਾਂ ਇਸ ਵਿੱਚ ਇੰਜਣ ਦੀ ਥਾਂ ਬਲਦ ਜੁਤੇ ਹੁੰਦੇ ਹਨ । ਕਾਰ ਦਾ ਡਰਾਇਵਰ ਉਸ ਨੂੰ ਗੱਡੇ ਵਾਂਗ ਚਲਾ ਰਿਹਾ ਹੁੰਦਾ ਹੈ । ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਕੁਝ ਲੋਕ ਕਹਿ ਰਹੇ ਹਨ ਕਿ ਜੇਕਰ ਤੇਲ ਦੀਆਂ ਕੀਮਤਾਂ ਇਸ ਤਰ੍ਹਾਂ ਹੀ ਵੱਧਦੀਆਂ ਰਹੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਰ ਇੱਕ ਨੂੰ ਇਸ ਤਰ੍ਹਾਂ ਦੀਆਂ ਕਾਰਾਂ ਲੈਣੀਆਂ ਪੈਣਗੀਆਂ ।

0 Comments
0

You may also like