
ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਨੀਰੂ ਬਾਜਵਾ (Neeru Bajwa) ਹੁਣ ਹਾਲੀਵੁੱਡ ਦੀ ਫ਼ਿਲਮ ਵਿੱਚ ਨਜ਼ਰ ਆਉਣ ਵਾਲੀ ਹੈ ।ਇਸ ਫ਼ਿਲਮ ਨੂੰ ਲੈ ਕੇ ਨੀਰੂ ਬਾਜਵਾ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ ।ਹਾਲ ਹੀ ਵਿੱਚ ਉਸ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਹਾਲੀਵੁੱਡ ਫ਼ਿਲਮ ਨੂੰ ਲੈ ਕੇ ਲੰਮਾ ਚੌੜਾ ਨੋਟ ਸਾਂਝਾ ਕੀਤਾ ਹੈ । ਨੀਰੂ (Neeru Bajwa) ਨੇ ਆਪਣੀ ਇਸ ਪੋਸਟ ਵਿੱਚ ਫਿਲਮ ਦੀ ਪ੍ਰੀਮੀਅਰ ਡੇਟ ਦੇ ਨਾਲ ਇਕ ਧੰਨਵਾਦੀ ਸੰਦੇਸ਼ ਸਾਂਝਾ ਕੀਤਾ ਹੈ।

ਹੋਰ ਪੜ੍ਹੋ :
ਨਵਰਾਜ ਹੰਸ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਪਤਨੀ ਨਾਲ ਰੋਮਾਂਟਿਕ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਨੀਰੂ ਬਾਜਵਾ (Neeru Bajwa) ਨੇ ਲਿਖਿਆ ਹੈ ਕਿ ਉਹ ਕਿਸਮਤ ਵਾਲੀ ਹੈ ਕਿ ਜਿਸ ਨੂੰ ਨਿਰਦੇਸ਼ਕ Christie ਵਿਲ, ਅਤੇ ਕਾਸਟ ਮੈਂਬਰਾਂ Rukiya Bernard, Jill Morrison, Jason Cermak, Jocelyn Panton ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ । ਫਿਲਮ ਦਾ ਪ੍ਰੀਮੀਅਰ 13 ਨਵੰਬਰ ਨੂੰ ਅਮਰੀਕਾ ਵਿੱਚ ਅਤੇ 21 ਨਵੰਬਰ ਨੂੰ ਕੈਨੇਡਾ ਵਿੱਚ ਹੋਵੇਗਾ।
View this post on Instagram
ਨੀਰੂ ਬਾਜਵਾ (Neeru Bajwa) ਨੇ ਆਪਣੀ ਇਸ ਪੋਸਟ ਵਿੱਚ ਫਿਲਮ ਦਾ ਟਾਈਟਲ ਸਾਂਝਾ ਨਹੀਂ ਕੀਤਾ । ਉਸਨੇ ਫਿਲਮ ਦੇ ਹੋਰ ਕਲਾਕਾਰਾਂ ਦੇ ਨਾਲ ਆਪਣੇ ਲੁੱਕ ਨੂੰ ਵੀ ਸਾਂਝਾ ਕੀਤਾ ਹੈ। ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕੀਤੀ ਹਾਲ ਹੀ ਵਿੱਚ ਉਸ ਦੀ ਫਿਲਮ ‘ਪਾਣੀ ਚ ਮਧਾਣੀ’ ਰਿਲੀਜ਼ ਹੋਈ ਹੈ, ਜਿਹੜੀ ਕਿ ਬਾਕਸ ਆਫ਼ਿਸ ਤੇ ਚੰਗੀ ਕਮਾਈ ਕਰ ਰਹੀ ਹੈ ।