ਗਾਰਡ ਦੀ ਨੌਕਰੀ ਕਰਦਾ ਹੈ ਇਹ ਕੁੱਤਾ, ਕੁੱਤੇ ਦੇ ਕਾਰਨਾਮੇ ਦੇਖ ਕੇ ਹੋ ਜਾਓਗੇ ਹੈਰਾਨ

written by Rupinder Kaler | April 08, 2021 01:38pm

ਸੋਸ਼ਲ ਮੀਡੀਆ ਤੇ ਕੁੱਤਿਆਂ ਦੇ ਬਹੁਤ ਸਾਰੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ । ਇਹ ਕੁੱਤੇ ਜਿੰਨੇ ਪਿਆਰੇ ਹੁੰਦੇ ਹਨ, ਓਨੇਂ ਹੀ ਸਮਝਦਾਰ ਵੀ ਹੁੰਦੇ ਹਨ । ਕੁੱਤਿਆਂ ਦਾ ਦਿਮਾਗ ਬਹੁਤ ਤੇਜ਼ ਹੁੰਦਾ ਹੈ, ਉਹਨਾਂ ਨੂੰ ਤੁਰੰਤ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਘਰ ਦਾ ਮੈਂਬਰ ਹੈ ਤੇ ਕਿਹੜਾ ਬਾਹਰਲਾ ਬੰਦਾ ਹੈ ।

ਹੋਰ ਪੜ੍ਹੋ :

ਪੰਜਾਬੀ ਫ਼ਿਲਮਾਂ ਤੋਂ ਬਾਅਦ ਇਸ ਪੰਜਾਬੀ ਗਾਣੇ ਵਿੱਚ ਨਜ਼ਰ ਆਵੇਗੀ ਜ਼ਰੀਨ ਖ਼ਾਨ

ਤੁਸੀਂ ਕੁੱਤੇ ਨੂੰ ਘਰ ਦੀ ਰਖਵਾਲੀ ਕਰਦੇ ਹੋਏ ਤਾਂ ਸੁਣਿਆ ਹੋਵੇਗਾ । ਪਰ ਕੀ ਤੁਸੀਂ ਕੁੱਤੇ ਨੂੰ ਗਾਰਡ ਦੀ ਨੌਕਰੀ ਕਰਦੇ ਹੋਏ ਦੇਖਿਆ ਹੈ । ਇਹ ਗੱਲ ਸੁਣਕੇ ਤੁਸੀਂ ਹੈਰਾਨ ਹੋ ਜਾਓਗੇ ਪਰ ਸੋਸ਼ਲ ਮੀਡੀਆ ਤੇ ਜੋ ਵੀਡੀਓ ਵਾਇਰਲ ਹੋ ਰਿਹਾ ਹੈ । ਉਸ ਨੂੰ ਦੇਖ ਕੇ ਤੁਹਾਨੂੰ ਵੀ ਯਕੀਨ ਹੋ ਜਾਵੇਗਾ ਕਿ ਕੁੱਤੇ ਵੀ ਗਾਰਡ ਦੀ ਨੌਕਰੀ ਕਰਦੇ ਹਨ ।

ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਕੁੱਤਾ ਗਾਰਡ ਦੀ ਨੌਕਰੀ ਕਰ ਰਿਹਾ ਹੈ । ਕੋਈ ਕਾਰ ਆਉਣ ਤੇ ਇਹ ਕੁੱਤਾ ਗੇਟ ਖੋਲਦਾ ਹੈ ਤੇ ਕਾਰ ਵਾਲੇ ਸ਼ਖਸ਼ ਤੋਂ ਰਜਿਸਟਰ ਤੇ ਐਂਟਰੀ ਵੀ ਕਰਵਾਉਂਦਾ ਹੈ ।ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ।

You may also like