ਅਜੇ ਦੇਵਗਨ ਦੀ ਇਹ ਪ੍ਰਸ਼ੰਸਕ ਅਦਾਕਾਰ ਨੂੰ ਮਿਲ ਕੇ ਹੋਈ ਭਾਵੁਕ, ਆਟੋਗ੍ਰਾਫ ਨੂੰ ਦਿੱਤਾ ਟੈਟੂ ਦਾ ਰੂਪ

written by Shaminder | December 21, 2021

ਅਦਾਕਾਰਾਂ ਦੇ ਲਈ ਫੈਨਸ ਦੀ ਦੀਵਾਨਗੀ ਕਿਸੇ ਤੋਂ ਛਿਪੀ ਹੋਈ ਨਹੀਂ ਹੈ । ਇਸ ਲਈ ਫੈਨਸ ਕਈ ਵਾਰ ਕਿਸੇ ਵੀ ਹੱਦ ਤੱਕ ਗੁਜ਼ਰਨ ਦੇ ਲਈ ਤਿਆਰ ਹੋ ਜਾਂਦੇ ਹਨ । ਅੱਜ ਇੱਕ ਅਜਿਹੇ ਹੀ ਫੈਨ ਦੇ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਨ। ਜਿਸ ਨੇ ਆਪਣੀ ਬਾਂਹ ‘ਤੇ ਆਪਣੇ ਚਹੇਤੇ ਕਲਾਕਾਰ ਅਜੇ ਦੇਵਗਨ (Ajay Devgn) ਦਾ ਆਟੋਗ੍ਰਾਫ ਲਿਆ ਅਤੇ ਉਸ ਨੂੰ ਟੈਟੂ ਦੇ ਰੂਪ ‘ਚ ਗੁਦਵਾਇਆ । ਅਜੇ ਦੇਵਗਨ ਦੀ ਇਸ ਪ੍ਰਸ਼ੰਸਕ ਦਾ ਨਾਮ ਹੈ ਸਾਰਿਕਾ ਗੁਪਤਾ (Sarika Gupta) । ਜਿਸਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਤਸਵੀਰਾ ਸਾਂਝੀ ਕੀਤੀ ਹੈ ।

Ajay Devgn image From instagram

ਹੋਰ ਪੜ੍ਹੋ : ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਘਰ ਦੀ ਖੇਤੀ ਦਾ ਸਾਂਝਾ ਕੀਤਾ ਵੀਡੀਓ, ਕਿਹਾ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ

ਜਿਸ ‘ਚ ਉਹ ਅਜੇ ਦੇਵਗਨ ਤੋਂ ਆਟੋਗ੍ਰਾਫ ਲੈਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਅਜੇ ਦੇਵਗਨ ਇਸ ਤਸਵੀਰ ‘ਚ ਬਹੁਤ ਹੀ ਖੁਸ਼ ਹਨ ਜਦੋਂਕਿ ਆਪਣੇ ਚਹੇਤੇ ਕਲਾਕਾਰ ਨੂੰ ਵੇਖ ਕੇ ਇਹ ਮਹਿਲਾ ਆਪਣੇ ਜਜ਼ਬਾਤਾਂ ਨੂੰ ਕਾਬੂ ਨਹੀਂ ਰੱਖ ਸਕੀ ਅਤੇ ਕਾਫੀ ਭਾਵੁਕ ਨਜ਼ਰ ਆਈ ।

Sarika Gupta image FromTwitter

ਦਰਅਸਲ, ਅਦਾਕਾਰ ਨੇ ਆਪਣੇ ਫੈਨਜ਼ ਨਾਲ ਬੀਤੇ ਐਤਵਾਰ ਮੁਲਾਕਾਤ ਕੀਤੀ ਸੀ, ਜਿਥੇ ਫੈਨਜ਼ ਉਨ੍ਹਾਂ ਦੀ ਇਕ ਝਲਕ ਪਾਉਣ ਅਤੇ ਆਟੋਗ੍ਰਾਫ ਲਈ ਬੇਕਾਬੂ ਸਨ। ਅਦਾਕਾਰ ਨੇ ਸਭ ਨੂੰ ਆਟੋਗ੍ਰਾਫ ਦਿੱਤੇ । ਜਿਸ ਤੋਂ ਬਾਅਦ ਸਾਰਿਕਾ ਨਾਂਅ ਦੀ ਇਸ ਪ੍ਰਸ਼ੰਸਕ ਨੇ ਆਟੋਗ੍ਰਾਫ ਆਪਣੇ ਹੱਥ ‘ਤੇ ਲੈ ਲਿਆ ਅਤੇ ਇਸ ਟੈਟੂ ਨੂੰ ਸਹੇਜ ਕੇ ਰੱਖਣ ਦੇ ਲਈ ਇਸ ਨੂੰ ਟੈਟੂ ਦਾ ਰੂਪ ਦੇ ਦਿੱਤਾ।

ਸਾਰਿਕਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਿਹਾ ਕਿ ਪਿਛਲੇ ਦੋ ਸਾਲ ਹਰ ਪੱਖ ਤੋਂ ਬਹੁਤ ਮੁਸ਼ਕਲ ਰਹੇ। ਪਰ ਇੱਕ ਪ੍ਰਸ਼ੰਸਕ ਹੋਣ ਦੇ ਨਾਤੇ, ਮੈਂ ਇਹ ਕਹਾਂਗੀ ਕਿ ਅਜੇ ਦੇਵਗਨ ਨੂੰ ਦੇਖਣਾ ਵੀ ਔਖਾ ਸੀ। ਮੈਂ ਦੋ ਸਾਲਾਂ ਬਾਅਦ ਮੁੰਬਈ ਜਾ ਸਕੀ ਅਤੇ ਮੈਂ ਇਸ ਨੂੰ ਖਾਸ ਬਣਾਉਣਾ ਚਾਹੁੰਦਾ ਸੀ। ਇਸ ਲਈ ਮੈਂ ਆਟੋਗ੍ਰਾਫ ਨੂੰ ਟੈਟੂ ਬਣਵਾ ਲਿਆ।

 

 

You may also like