ਹਾਰਡੀ ਸੰਧੂ ਦੇ ‘ਬਿਜਲੀ ਬਿਜਲੀ’ ਗਾਣੇ ‘ਤੇ ਇਸ ਪਿਉ ਧੀ ਦਾ ਡਾਂਸ ਵੀਡੀਓ ਹੋਇਆ ਵਾਇਰਲ, ਲੋਕਾਂ ਨੂੰ ਆ ਰਿਹਾ ਪਸੰਦ

written by Shaminder | December 21, 2021

ਸੋਸ਼ਲ ਮੀਡੀਆ (Social Media) ਆਮ ਲੋਕਾਂ ਦੇ ਲਈ ਇੱਕ ਅਜਿਹਾ ਜ਼ਰੀਆ ਬਣ ਚੁੱਕਿਆ ਹੈ ਜਿਸ ਦੇ ਜ਼ਰੀਏ ਲੋਕ ਪਲਾਂ ‘ਚ ਹੀ ਆਪਣੀ ਗੱਲ ਨੂੰ ਦੇਸ਼ ਵਿਦੇਸ਼ ਦੇ ਕਿਸੇ ਵੀ ਕੋਨੇ ‘ਚ ਪਹੁੰਚਾ ਸਕਦੇ ਨੇ । ਬੀਤੇ ਦਿਨ ਇੱਕ ਅਫਰੀਕੀ ਭੈਣ ਭਰਾ ਦਾ ਇੱਕ ਵੀਡੀਓ ਕਾਫੀ ਵਾਇਰਲ ਹੋਇਆ ਸੀ । ਜਿਸ ‘ਚ ਦੋਵੇਂ ਜਣੇ ਬਾਲੀਵੁੱਡ ਦੇ ਗੀਤਾਂ ‘ਤੇ ਪਰਫਾਰਮ ਕਰਦੇ ਨਜ਼ਰ ਆਏ ਸਨ । ਇਹ ਭੈਣ ਭਰਾ ਦੀ ਜੋੜੀ ਕਾਫੀ ਪ੍ਰਸਿੱਧ ਹੋਈ ਸੀ । ਇਸ ਤੋਂ ਬਾਅਦ ਏਨੀਂ ਦਿਨੀਂ ਹਾਰਡੀ ਸੰਧੂ (Harrdy Sandhu )ਦੇ ਗੀਤ ‘ਬਿਜਲੀ ਬਿਜਲੀ’ (Bijlee Bijlee) ‘ਤੇ ਇੱਕ ਤੋਂ ਬਾਅਦ ਇੱਕ ਵੀਡੀਓ ਬਣਾਏ ਜਾ ਰਹੇ ਹਨ । ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ‘ਚ ਪਿਉ ਧੀ ਡਾਂਸ (Dance Video)  ਕਰਦੇ ਹੋਏ ਦਿਖਾਈ ਦੇ ਰਹੇ ਹਨ ।

Harrdy Sandhu image From instagram

ਹੋਰ ਪੜ੍ਹੋ : ਦਹੀਂ ਸੇਵਨ ਕਰਨਾ ਸਿਹਤ ਦੇ ਲਈ ਹੈ ਬਹੁਤ ਹੀ ਲਾਭਦਾਇਕ, ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ

ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਬਾਥਰੂਮ ‘ਚ ਪਿਉ ਧੀ ਵੱਲੋਂ ਬਣਾਇਆ ਗਿਆ ਇਹ ਵੀਡੀਓ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਜਿਹੇ ਅਨੇਕਾਂ ਹੀ ਵੀਡੀਓ ਵਾਇਰਲ ਹੋਏ ਹਨ । ਜਿਨ੍ਹਾਂ ਨੇ ਕਈ ਲੋਕਾਂ ਨੂੰ ਸਟਾਰ ਬਣਾ ਦਿੱਤਾ ਹੈ । ਦੱਸ ਦਈਏ ਕਿ ਏਨੀਂ ਦਿਨੀਂ ਦਿਨੀਂ ਹਾਰਡੀ ਸੰਧੂ ਦਾ ਬਿਜਲੀ ਬਿਜਲੀ ਗਾਣਾ ਸੋਸ਼ਲ ਮੀਡੀਆ 'ਤੇ ਖੂਬ ਟ੍ਰੈਂਡ ਹੋ ਰਿਹਾ ਹੈ।

Father Daughter image From instagram

ਹਾਲ ਹੀ 'ਚ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਇੱਕ ਲੜਕੀ ਤੇ ਉਸ ਦਾ ਪਿਤਾ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ।ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਕਈ ਡਾਂਸ ਵੀਡੀਓਜ਼ ਦੇਖਣ ਨੂੰ ਮਿਲੀਆਂ ਸੀ, ਜਿਨ੍ਹਾਂ 'ਚ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਲੋਕ ਇਸ ਗੀਤ 'ਤੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆਏ ਸੀ। ਇਸ ਡਾਂਸ ਵੀਡੀਓ ਨੂੰ ਪਾਬਲੋ ਤੇ ਵੇਰੋਨਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।ਇਸ ਤੋਂ ਪਹਿਲਾਂ ਰਾਨੂੰ ਮੰਡਲ ਦਾ ਵੀਡੀਓ ਵਾਇਰਲ ਹੋਇਆ ਸੀ ਜਿਸ ਨੇ ਖੂਬ ਸੁਰਖੀਆਂ ਵਟੋਰੀਆਂ ਸਨ ਅਤੇ ਰਾਨੂੰ ਮੰਡਲ ਨੂੰ ਹਿਮੇਸ਼ ਰੇਸ਼ਮੀਆ ਨੇ ਆਪਣੀ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਵੀ ਦਿੱਤਾ ਸੀ ।

You may also like