ਛਿੰਦਾ ਗਰੇਵਾਲ ਅਤੇ ਏਕਮ ਗਰੇਵਾਲ ਦਾ ਇਹ ਮਜ਼ੇਦਾਰ ਵੀਡੀਓ ਹੋ ਰਿਹਾ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

written by Shaminder | December 06, 2021

ਛਿੰਦਾ ਗਰੇਵਾਲ (Shinda Grewal) ਅਤੇ ਏਕਮ ਗਰੇਵਾਲ (Ekom Grewal)  ਦਾ ਇੱਕ ਵੀਡੀਓ  (Video Viral) ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਦੋਵੇਂ ਜਣੇ ਆਪਣੇ ਪਿਤਾ ਦੀ ਫ਼ਿਲਮ ‘ਛਾਵਾ ਨੀ ਗਿਰਧਾਰੀ ਲਾਲ’ ਫ਼ਿਲਮ ਦੇ ਇੱਕ ਡਾਇਲੌਗ ‘ਤੇ ਐਕਟ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਛਿੰਦਾ ਗਰੇਵਾਲ ਨੂੰ ਏਕਮ ਗਰੇਵਾਲ ਕਹਿੰਦਾ ਹੈ ਅੱਜ ਤਾਂ ਪੀਲੀ ਭਰਿੰਡ ਬਣੀ ਹੋਈ ਹੈ. ਨਹੀਂ ਇਤਬਾਰ ਤਾਂ ਲੜ ਕੇ ਵੇਖ ਲਾ, ਜਿਸ ‘ਤੇ ਛਿੰਦਾ ਗਰੇਵਾਲ ਏਕਮ ਨੂੰ ਉਸ ਦੇ ਮੋਢੇ ‘ਤੇ ਦੰਦੀ ਵੱਢ ਦਿੰਦਾ ਹੈ ।

gippy Grewal Image Source: Instagram

ਹੋਰ ਪੜ੍ਹੋ : ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਪ੍ਰੀ-ਵੈਡਿੰਗ ਦੀਆਂ ਰਸਮਾਂ ਸ਼ੁਰੂ, ਵੀਡੀਓ ਹੋ ਰਿਹਾ ਵਾਇਰਲ

ਇਹ ਮਜ਼ੇਦਾਰ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਅਤੇ ਹਰ ਕੋਈ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਦੱਸ ਦਈਏ ਕਿ ਗਿੱਪੀ ਗੇਰਵਾਲ ਦੀ ਫ਼ਿਲਮ ‘ਛਾਵਾ ਨੀ ਗਿਰਧਾਰੀ ਲਾਲ’ ਦਾ ਟ੍ਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ । ਜਿਸ ਨੂੰ ਕਿ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

Gippy Grewal-Fmaily image From instagram

ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਦੀ ਫ਼ਿਲਮ ‘ਪਾਣੀ ‘ਚ ਮਧਾਣੀ’ ਰਿਲੀਜ਼ ਹੋਈ ਹੈ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਗਿੱਪੀ ਗਰੇਵਾਲ ਦੇ ਬੇਟੇ ਵੀ ਉਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹਨ । ਛਿੰਦਾ ਗਰੇਵਾਲ ਤਾਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕਿਆ ਹੈ । ਹਾਲ ਹੀ ਛਿੰਦਾ ਗਰੇਵਾਲ ਫ਼ਿਲਮ ‘ਹੌਂਸਲਾ ਰੱਖ’ ‘ਚ ਨਜ਼ਰ ਆਇਆ ਸੀ । ਇਸ ਫ਼ਿਲਮ ‘ਚ ਉਸ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਛਿੰਦਾ ਗਰੇਵਾਲ ਫ਼ਿਲਮ ‘ਅਰਦਾਸ’ ‘ਚ ਨਜ਼ਰ ਆਇਆ ਸੀ ।

 

You may also like