
ਬਾਲੀਵੁੱਡ ਅਦਾਕਾਰਾਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।ਤੁਸੀਂ ਪਛਾਣ ਹੀ ਗਏ ਹੋਵੋਗੇ ਕਿ ਇਹ ਕੌਣ ਹੈ । ਇਹ ਉਹੀ ਅਦਾਕਾਰਾ ਹੈ । ਜੋ ਅਕਸਰ ਸਮਾਜਿਕ ਮੁੱਦਿਆਂ ‘ਤੇ ਆਪਣੀ ਰਾਏ ਰੱਖਦੀ ਹੈ ।ਨਹੀਂ ਪਛਾਣਿਆ ਤਾਂ ਅਸੀਂ ਹੀ ਤੁਹਾਨੂੰ ਦੱਸ ਦਿੰਦੇ ਹਾਂ ਇਹ ਤਸਵੀਰ ਹੈ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਦੀ ਹੈ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਹੁਣ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ (Swara Bhaskar) ਦੇ ਬਚਪਨ ਦੀ ਇੱਕ ਤਸਵੀਰ (Childhood pic) ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਜਿਸ ‘ਚ ਅਦਾਕਾਰਾ ਆਪਣੀ ਮਾਂ ਦੀ ਗੋਦ ‘ਚ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਹਰਭਜਨ ਸਿੰਘ ਪਤਨੀ ਗੀਤਾ ਬਸਰਾ ਦੇ ਨਾਲ ਰਾਜਸਥਾਨ ‘ਚ ਬਿਤਾ ਰਹੇ ਸਮਾਂ, ਵੀਡੀਓ ਕੀਤਾ ਸ਼ੇਅਰ
ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੀ ਸਵਰਾ ਭਾਸਕਰ ਅਕਸਰ ਸੋਸ਼ਲ ਮੀਡੀਆ ‘ਤੇ ਸਮਾਜਿਕ ਮੁੱਦਿਆਂ ‘ਤੇ ਆਪਣੀ ਰਾਏ ਦਿੰਦੀ ਰਹਿੰਦੀ ਹੈ । ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਸਵਰਾ ਭਾਸਕਰ ਨੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਖੁੱਲ ਕੇ ਸਪੋਟ ਕੀਤੀ ਸੀ ਅਤੇ ਅਦਾਕਾਰਾ ਸਵਰਾ ਭਾਸਕਰ ਖੁਦ ਵੀ ਇਸ ਅੰਦੋਲਨ ‘ਚ ਹਿੱਸਾ ਲੈਣ ਦੇ ਲਈ ਪਹੁੰਚੀ ਸੀ ।

ਉਨ੍ਹਾਂ ਦੇ ਬਚਪਨ ਦੀ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਵੇਖਿਆ ਜਾ ਰਿਹਾ ਹੈ ।ਸਵਰਾ ਭਾਸਕਰ ਫ਼ਿਲਮ ਤਨੂ ਵੈਡਸ ਮਨੂ ‘ਚ ਕੰਗਨਾ ਦੀ ਸਹੇਲੀ ਦੇ ਕਿਰਦਾਰ ‘ਚ ਨਜ਼ਰ ਆਈ ਸੀ । ਇਸ ਦੇ ਨਾਲ ਹੀ ਅਦਾਕਾਰਾ ਰਾਂਝਣਾ ‘ਚ ਸੋਨਮ ਕਪੂਰ ਦੇ ਨਾਲ ਵੀ ਦਿਖਾਈ ਦਿੱਤੀ ਸੀ । ਸਵਰਾ ਭਾਸਕਰ ਦਾ ਜਨਮ 1988 ‘ਚ ਦਿੱਲੀ ‘ਚ ਹੋਇਆ ਸੀ, ਉਨ੍ਹਾਂ ਦੇ ਪਿਤਾ ਦਾ ਨਾਮ ਉਦੈ ਭਾਸਕਰ ਹੈ ਜੋ ਕਿ ਨੇਵੀ ‘ਚ ਅਫਸਰ ਹਨ । ਉਸ ਨੇ ਆਪਣੀ ਮੁੱਢਲੀ ਸਿੱਖਿਆ ਸਰਦਾਰ ਪਟੇਲ ਸਕੂਲ ਚੋਂ ਕੀਤੀ ਹੈ, ਜਦੋਂ ਕਿ ਉਚੇਰੀ ਸਿੱਖਿਆ ਦਿੱਲੀ ਯੂਨਵਰਸਿਟੀ ਅਤੇ ਜੇਐੱਨਯੂ ‘ਚ ਪੂਰੀ ਕੀਤੀ ।
View this post on Instagram