ਛੋਟੇ ਕੱਦ ਦੇ ਮੁੰਡੇ ਨਾਲ ਵਿਆਹ ਕਰਵਾ ਕੇ ਇਸ ਕੁੜੀ ਨੇ ਬਣਾਇਆ ਵਿਸ਼ਵ ਰਿਕਾਰਡ

written by Rupinder Kaler | June 26, 2021

ਬਰਤਾਨੀਆ ਵਿੱਚ 3 ਫੁੱਟ 7 ਇੰਚ ਦੇ ਇਕ ਲਾੜੇ ਨੇ 5 ਫੁੱਟ 4 ਇੰਚ ਦੀ ਇਕ ਲਾੜੀ ਨਾਲ ਵਿਆਹ ਕਰਵਾ ਕੇ ਇਕ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਪਤੀ ਅਤੇ ਪਤਨੀ ਦੀ ਲੰਬਾਈ ਬਹੁਤ ਜ਼ਿਆਦਾ ਫਰਕ ਹੈ ਜਿਸ ਕਰਕ ਇਸ ਜੋੜੇ ਦਾ ਨਾਂਅ ਗਿੰਨੀਜ਼ ਵਰਲਡ ਰਿਕਾਰਡ ਵਿਚ ਦਰਜ ਕੀਤਾ ਗਿਆ ਹੈ। ਇਸ ਜੋੜੇ ਦਾ ਨਾਂਅ 33 ਸਾਲਾ ਜੇਮਜ਼ ਲਸਟਡ ਅਤੇ 27 ਸਾਲਾ ਕਲੋਏ ਹੈ ।

Pic Courtesy: Youtube

ਹੋਰ ਪੜ੍ਹੋ :

ਲੁਧਿਆਣਾ ਸ਼ਹਿਰ ‘ਚ ਰਹਿਣ ਵਾਲੀ ਲਾਵਣਿਆ ਮਿੱਤਲ ‘ਫੁੱਫੜ ਜੀ’ ਫ਼ਿਲਮ ‘ਚ ਆਏਗੀ ਨਜ਼ਰ

Pic Courtesy: Youtube

ਜੇਮਜ਼ ਲਸਟਡ ਇੱਕ ਟੀਵੀ ਸ਼ੋਅ ਵਿੱਚ ਮੂਕ ਅਦਾਕਾਰ ਹੈ। ਉਸਨੂੰ ਡਾਇਸਟ੍ਰੋਫਿਕ ਡਿਸਪਲੈਸੀਆ ਨਾਮ ਨਾਲ ਜਾਣਿਆ ਜਾਂਦਾ ਬਹੁਤ ਹੂ ਦੁਰਲਭ ਬੋਣਾਪਨ ਹੈ। ਜੇਮਜ਼ ਆਪਣੀ ਪਤਨੀ ਕਲੋਈ ਨੂੰ ਪਹਿਲੀ ਵਾਰ ਇਕ ਪੱਬ ਵਿਖੇ ਆਮ ਦੋਸਤਾਂ ਰਾਹੀਂ ਮਿਲਿਆ। ਜੇਮਜ਼ ਅਤੇ ਕਲੋਈ ਦਾ ਵਿਆਹ ਸਾਲ 2016 ਵਿਚ ਹੋਇਆ ਸੀ।

Pic Courtesy: Youtube

ਇਸ ਦੌਰਾਨ ਲਾੜੇ ਨੇ ਪੌੜੀ ਦੀ ਵਰਤੋਂ ਕਰਦਿਆਂ ਚਰਚ ਵਿੱਚ ਫਾਦਰ ਦੇ ਆਦੇਸ਼ਾਂ ‘ਤੇ ਪਤਨੀ ਨੂੰ ਚੁੰਮਿਆ ਸੀ। ਇਸ ਜੋੜੀ ਦੀ ਇੱਕ ਦੋ ਸਾਲਾਂ ਦੀ ਬੇਟੀ ਹੈ ਜਿਸਦਾ ਨਾਮ ਓਲੀਵੀਆ ਹੈ।

ਕਲੋਈ ਨੇ ਮੰਨਿਆ ਕਿ ਉਹ ਸ਼ੁਰੂ ਵਿੱਚ ਲੰਬੇ ਕੱਦ ਵਾਲੇ ਮੁੰਡਿਆਂ ਵੱਲ ਅਕਰਸ਼ਿਤ ਸੀ, ਪਰ ਜਦੋਂ ਉਸ ਨੇ ਜੇਮਜ਼ ਨਾਲ ਮੁਲਾਕਾਤ ਕੀਤੀ ਤਾਂ ਉਸ ਦੀਆਂ ਤਰਜੀਹਾਂ ਵਿੱਚ ਭਾਰੀ ਤਬਦੀਲੀ ਆਈ।

You may also like