
ਦੁਨੀਆ ਤੇ ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੇ ਆਪਣੇ ਵੱਖਰੇ ਕਾਰਨਾਮਿਆਂ ਕਰਕੇ ਦੁਨੀਆਂ ਤੇ ਮਸ਼ਹੂਰ ਹਨ । ਅਜਿਹਾ ਹੀ ਇੱਕ ਕਾਰਨਾਮਾ ਕੀਤਾ ਹੈ ਅੰਤਾਨਾਸ ਕੋਂਟ੍ਰੀਮਾਸ ਨਾਂਅ ਦੇ ਇੱਕ ਬੰਦੇ ਨੇ । ਇਸ ਬੰਦੇ ਦੇ ਇਸ ਕਾਰਨਾਮੇ ਕਰਕੇ ਵਿਸ਼ਵ ਰਿਕਾਰਡ (Guinness World Records) ਬਣ ਗਿਆ ਹੈ । ਗਿਨੀਜ਼ ਵਰਲਡ ਰਿਕਾਰਡਜ਼ (Guinness World Records) ਵੱਲੋਂ ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ। ਅੰਤਾਨਾਸ ਦੀ ਦਾੜ੍ਹੀ ਦੇ ਵਾਲ ਇੰਨੇ ਮਜ਼ਬੂਤ ਹਨ ਕਿ ਉਹ 63 ਕਿੱਲੋ ਭਾਰ ਚੁੱਕਣ ਤੋਂ ਬਾਅਦ ਵੀ ਉਖੜ ਨਹੀਂ ਸਕੇ ।

ਹੋਰ ਪੜ੍ਹੋ :
ਆਦਿਤਿਆ ਸੀਲ ਅਤੇ ਅਨੁਸ਼ਕਾ ਰੰਜਨ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਅਤੇ ਵੀਡੀਓਜ਼ ਵਾਇਰਲ

ਅੰਤਾਨਾਸ ਕੋਨਟ੍ਰੀਮਾਸ ਨਾਮ ਦੇ ਇਸ ਵਿਅਕਤੀ ਦੇ ਕਾਰਨਾਮੇ ਗਿਨੀਜ਼ ਵਰਲਡ ਰਿਕਾਰਡ (Guinness World Records) ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੇ ਗਏ ਹਨ। ਉਸ ਨੇ ਵੀਡੀਓ ਦੇ ਨਾਲ ਕੈਪਸ਼ਨ ਲਿਖਿਆ- 'ਅੰਤਾਨਾਸ ਕਾਂਟ੍ਰੀਮਸ ਨੇ ਮਨੁੱਖੀ ਦਾੜ੍ਹੀ ਨਾਲ 63.80 ਕਿਲੋਗ੍ਰਾਮ ਭਾਰ ਚੁੱਕਿਆ'। ਵੀਡੀਓ 'ਚ ਉਸ ਨੂੰ ਲਾਈਵ ਭਾਰ ਚੁੱਕਦੇ ਦੇਖਿਆ ਜਾ ਸਕਦਾ ਹੈ।
View this post on Instagram
ਉਸ ਦੀਆਂ ਅੱਖਾਂ ਵਿਚ ਦਰਦ ਹੈ, ਪਰ ਇਕ ਤਸੱਲੀ ਇਹ ਵੀ ਹੈ ਕਿ ਉਸ ਨੇ 63 ਕਿਲੋ ਦੀ ਔਰਤ ਨੂੰ ਦਾੜ੍ਹੀ ਨਾਲ ਚੁੱਕ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ । ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਇਸ ਕਾਰਨਾਮੇ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ।