Advertisment

ਇਸ ਘਟਨਾ ਨੇ ਬਦਲ ਦਿੱਤੀ ਸੀ ਕਰਣ ਔਜਲਾ ਦੀ ਜ਼ਿੰਦਗੀ, ਇਸ ਲਈ ਬਣਿਆ ਗੀਤਕਾਰ ਤੋਂ ਗਾਇਕ

author-image
By Rupinder Kaler
New Update
ਇਸ ਘਟਨਾ ਨੇ ਬਦਲ ਦਿੱਤੀ ਸੀ ਕਰਣ ਔਜਲਾ ਦੀ ਜ਼ਿੰਦਗੀ, ਇਸ ਲਈ ਬਣਿਆ ਗੀਤਕਾਰ ਤੋਂ ਗਾਇਕ
Advertisment
ਕਰਣ ਔਜਲਾ (Karan Aujla) ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਂਅ ਹੈ । ਪਰ ਇਸ ਮੁਕਾਮ ਨੂੰ ਹਾਸਲ ਕਰਨ ਲਈ ਉਸ ਨੂੰ ਲੰਮੇ ਸੰਗਘਸ਼ ਵਿੱਚੋਂ ਗੁਜ਼ਰਨਾ ਪਿਆ ਹੈ ਕਿਉਂਕਿ 9 ਸਾਲ ਦੀ ਉਮਰ ਵਿੱਚ ਹੀ ਉਸ ਦੇ ਮਾਪਿਆਂ ਦੀ ਮੌਤ ਹੋ ਗਈ ਸੀ । ਕਰਣ ਔਜਲਾ (Karan Aujla) ਦਾ ਕੋਈ ਵੀ ਗਾਡਫਾਦਰ ਨਹੀਂ ਹੈ ਕਿਉਂਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਉਸ ਦਾ ਕੋਈ ਵੀ ਲੈਣਾ ਦੇਣਾ ਨਹੀਂ ਸੀ । ਉਸ ਨੇ ਖੁਦ ਹੀ ਆਪਣੇ ਆਪ ਨੂੰ ਇੰਡਸਟਰੀ ਵਿੱਚ ਸਥਾਪਿਤ ਕੀਤਾ ਹੈ । ਜਸਕਰਨ ਸਿੰਘ ਤੋਂ ਕਰਣ ਔਜਲਾ (Karan Aujla) ਬਣਨ ਪਿੱਛੇ ਵੀ ਇੱਕ ਕਹਾਣੀ ਹੈ । publive-image Pic Courtesy: Instagram ਹੋਰ ਪੜ੍ਹੋ :
Advertisment
ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸਦਮੇ ਵਿੱਚ ਸ਼ਹਿਨਾਜ਼ ਗਿੱਲ, ਅੱਖਾਂ ਬੰਦ ਕਰਕੇ ਪਛਾਣ ਲੈਂਦੀ ਸੀ ਸਿਧਾਰਥ ਸ਼ੁਕਲਾ ਨੂੰ, ਵੀਡੀਓ ਵਾਇਰਲ publive-image Pic Courtesy: Instagram ਸਕੂਲ ਵਿੱਚ ਪੜ੍ਹਦੇ ਹੋਏ ਹੀ ਕਰਣ ਔਜਲਾ (Karan Aujla) ਨੇ ਗਾਣੇ ਲਿਖਣੇ ਸ਼ੁਰੂ ਕਰ ਦਿੱਤੇ ਸਨ । ਹਰ ਗਾਇਕ ਉਸ ਦੇ ਲਿਖੇ ਗੀਤ ਗਾ ਕੇ ਹਿੱਟ ਹੋ ਰਿਹਾ ਸੀ । ਪਰ ਕਰਣ ਔਜਲਾ ਨੂੰ ਇੰਡਸਟਰੀ ਵਿੱਚ ਉਹ ਪਹਿਚਾਣ ਨਹੀਂ ਸੀ ਮਿਲ ਰਹੀ ਜਿਹੜੀ ਕਿ ਉਸ ਨੂੰ ਮਿਲਣੀ ਚਾਹੀਦੀ ਸੀ । ਇਸ ਲਾਲਸਾ ਨੇ ਕਰਣ ਔਜਲਾ ਨੂੰ ਗਾਉਣ ਲਈ ਪ੍ਰੇਰਿਆ ।ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਿਕ ਇੱਕ ਘਟਨਾ ਨੇ ਵੀ ਉਸ ਨੂੰ ਗਾਉਣ ਲਈ ਪ੍ਰੇਰਿਆ । publive-image Pic Courtesy: Instagram ਕਹਿੰਦੇ ਹਨ ਕਿ ਕਰਣ ਔਜਲਾ ਨੂੰ ਕਿਸੇ ਕੰਮ ਲਈ ਪੈਸਿਆਂ ਦੀ ਬਹੁਤ ਜ਼ਰੂਰਤ ਸੀ । ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਕਰਣ ਨੇ ਉਸ ਗਾਇਕ ਨੂੰ ਵੰਗਾਰ ਪਾਈ ਜਿਹੜਾ ਉਸ ਦੇ ਗੀਤ ਗਾ ਕੇ ਹਿੱਟ ਹੋਇਆ ਸੀ । ਗਾਇਕ ਨੇ ਕਰਣ ਨੂੰ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ।  ਇਸ ਘਟਨਾ ਤੋਂ ਬਾਅਦ ਕਰਣ ਗਾਇਕੀ ਦੇ ਖੇਤਰ ਵਿੱਚ ਕਿਸਮਤ ਅਜਮਾਉਣ ਲਈ ਕੁੱਦ ਪਿਆ । ਕਰਣ (Karan Aujla)  ਅਕਸਰ ਕਹਿੰਦਾ ਹੈ ਕਿ ਧੰਨਵਾਦ ਉਸ ਗਾਇਕ ਦਾ ਜਿਸ ਨੇ ਉਸ ਨੂੰ ਪੈਸੇ ਦੇਣ ਤੋਂ ਨਾਂਹ ਕੀਤੀ, ਨਹੀਂ ਤਾਂ ਕਰਣ ਔਜਲਾ ਨੂੰ ਕੌਣ ਜਾਣਦਾ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment