ਇਸ ਘਟਨਾ ਨੇ ਬਦਲ ਦਿੱਤੀ ਸੀ ਗਾਇਕ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ...!

written by Rupinder Kaler | September 06, 2021

ਗਾਇਕ ਸਿੱਧੂ ਮੂਸੇਵਾਲਾ (sidhu moose wala) ਅੱਜ ਜਿਸ ਮੁਕਾਮ ਤੇ ਹੈ ਉਸ ਮੁਕਾਮ ਤੇ ਪਹੁੰਚਣ ਦਾ ਸੁਫ਼ਨਾ ਹਰ ਇੱਕ ਕਲਾਕਾਰ ਦਾ ਹੁੰਦਾ ਹੈ । ਪਰ ਇਸ ਮੁਕਾਮ ਨੂੰ ਪਾਉਣ ਲਈ ਸਿੱਧੂ ਮੂਸੇਵਾਲਾ (sidhu moose wala)  ਨੇ ਕੀ ਕੀ ਪਾਪੜ ਵੇਲੇ ਹਨ, ਉਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ । ਇਸ ਮੁਕਾਮ ਨੂੰ ਹਾਸਲ ਕਰਨ ਲਈ ਸਿੱਧੂ ਮੂਸੇਵਾਲਾ ਨੂੰ ਦਰ ਦਰ ਦੀਆਂ ਠੋਕਰਾਂ ਵੀ ਖਾਣੀਆਂ ਪਈਆਂ ਹਨ । ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਸ ਨਾਲ ਕੋਈ ਵੀ ਗੀਤਕਾਰ ਕੰਮ ਕਰਨ ਲਈ ਰਾਜ਼ੀ ਨਹੀਂ ਸੀ । ਹਰ ਕੋਈ ਉਸ ਨੂੰ ਆਪਣੇ ਲਿਖੇ ਗੀਤ ਦੇਣ ਤੋਂ ਨਾਂਹ ਕਰ ਦਿੰਦਾ ਸੀ ।

Pic Courtesy: Instagram

ਹੋਰ ਪੜ੍ਹੋ :

ਸ਼ਿਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ ਨੇ ਖੁੱਲਮ ਖੁੱਲਾ ਕੀਤਾ ਪਿਆਰ ਦਾ ਇਜ਼ਹਾਰ, ਇਸ ਬੰਦੇ ਨੂੰ ਕਰਦੀ ਹੈ ਪਸੰਦ

Sidhu Moosewala pp-min Pic Courtesy: Instagram

ਸਿੱਧੂ ਗੀਤਕਾਰਾਂ ਦੇ ਇਸ ਰਵੱਵੀਏ ਨੂੰ ਦੇਖ ਕੇ ਪੂਰੀ ਤਰ੍ਹਾਂ ਟੁੱਟ ਗਿਆ ਸੀ । ਪਰ ਅਚਾਨਕ ਇੱਕ ਗੀਤਕਾਰ ਨੇ ਉਸ ਨਾਲ ਕੰਮ ਕਰਨ ਲਈ ਹਾਂ ਕਰ ਦਿੱਤੀ ਤੇ ਉਸ ਨੂੰ ਆਪਣਾ ਲਿਖਿਆ ਗੀਤ ਦੇਣ ਲਈ ਰਾਜੀ ਹੋ ਗਿਆ । ਇਸ ਗੀਤਕਾਰ ਨੇ ਸਿੱਧੂ (sidhu moose wala) ਨੂੰ ਆਪਣੇ ਪਿੰਡ ਬੁਲਾਇਆ ਤਾਂ ਜੋ ਉਹ ਉਸ ਨੂੰ ਗੀਤ ਦੇ ਸਕੇ ।

Sidhu Moosewala ,-min (1) Pic Courtesy: Instagram

ਸਿੱਧੂ (sidhu moose wala)  ਗੀਤਕਾਰ ਦੇ ਪਿੰਡ ਪਹੁੰਚ ਗਿਆ, ਇਸ ਦਿਨ ਮੌਸਮ ਬਹੁਤ ਖਰਾਬ ਸੀ । ਬਾਰਿਸ਼ ਤੇ ਝੱਖੜ ਚੱਲ ਰਿਹਾ ਸੀ । ਸਿੱਧੂ ਮੂਸੇਵਾਲਾ ਗੀਤਕਾਰ ਦੇ ਪਿੰਡ ਦੇ ਬੱਸ ਅੱਡੇ ਤੇ ਮੌਸਮ ਠੀਕ ਹੋਣ ਦੀ ਉਡੀਕ ਕਰ ਹੀ ਰਿਹਾ ਸੀ ਕਿ ਸਿੱਧੂ ਨੂੰ ਗੀਤਕਾਰ ਦਾ ਫੋਨ ਆ ਗਿਆ ਕਿ ਉਹ ਉਸ ਨੂੰ ਅੱਜ ਗੀਤ ਨਹੀਂ ਦੇ ਸਕਦਾ, ਫਿਰ ਕਿਸੇ ਦਿਨ ਆਈਂ ।

ਗੀਤਕਾਰ ਦੇ ਇਸ ਜਵਾਬ ਨੇ ਸਿੱਧੂ ਦਾ ਦਿੱਲ ਤੋੜ ਦਿੱਤਾ ਤੇ ਉਸ ਨੇ ਮਨ ਬਣਾਇਆ ਕਿ ਉਹ ਆਪਣੇ ਗੀਤ ਖੁਦ ਲਿਖੇਗਾ । ਇਸ ਤੋਂ ਬਾਅਦ ਸਿੱਧੂ (sidhu moose wala)  ਨੇ ਆਪਣੇ ਗੀਤ ਖੁਦ ਲਿਖਣੇ ਸ਼ੁਰੂ ਕਰ ਦਿੱਤੇ । ਸਿੱਧੂ ਮੂਸੇਵਾਲਾ ਦਾ ਪਹਿਲਾ ਲਿਖਿਆ ਗੀਤ ‘ਲਾਈਸੈਂਸ’ ਨਿੰਜਾ ਨੇ ਗਾਇਆ । ਜਿਹੜਾ ਕਿ ਸੁਪਰ ਹਿੱਟ ਹੋਇਆ ।

0 Comments
0

You may also like