ਇਹ ਤਸਵੀਰ ਹੈ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀ, ਕੀ ਤੁਸੀਂ ਪਛਾਣਿਆ ਕੌਣ ਹਨ ਇਹ !

written by Shaminder | February 03, 2021

ਪੰਜਾਬੀ ਕਲਾਕਾਰਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਖ਼ਾਸ ਕਰਕੇ ਉਨ੍ਹਾਂ ਦੇ ਬਚਪਨ ਦੀਆਂ ਤਸਵੀਰਾਂ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ । ਅਦਾਕਾਰਾ ਸਿਮੀ ਚਾਹਲ ਦੇ ਬਚਪਨ ਦੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀ ਜਾ ਰਹੀ ਹੈ ।ਇਸ ਤਸਵੀਰ ਨੂੰ ਵੇਖ ਕੇ ਤੁਹਾਨੂੰ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੋ ਜਾਵੇਗਾ ਕਿ ਵਾਕਏ ਹੀ ਇਹ ਸਿਮੀ ਚਾਹਲ ਹੀ ਹਨ ।

simi-harish

ਇਸ ਤਸਵੀਰ ‘ਚ ਉਹ ਬਹੁਤ ਹੀ ਕਿਊਟ ਦਿਖਾਈ ਦੇ ਰਹੇ ਹਨ । ਸਿਮੀ ਚਾਹਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ‘ਰੱਬ ਦਾ ਰੇਡੀਓ’, ‘ਚੱਲ ਮੇਰਾ ਪੁੱਤ’, ‘ਗੋਲਕ ਬੁਗਨੀ ਬੈਂਕ ‘ਤੇ ਬਟੁਆ’ ‘ਦਾਣਾ ਪਾਣੀ’ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । ਉਹ ਅੰਬਾਲਾ ਦੇ ਰਹਿਣ ਵਾਲੇ ਹਨ ਅਤੇ ਪਾਲੀਵੁੱਡ ‘ਚ ਉਹ ਚੁਲਬੁਲੇ ਅੰਦਾਜ਼ ਲਈ ਜਾਣੇ ਜਾਂਦੇ ਹਨ ।

ਹੋਰ ਪੜ੍ਹੋ : ਰਾਖੀ ਸਾਵੰਤ ਦੇ ਪਤੀ ਨੇ ਰਾਖੀ ਨੂੰ ਦਿੱਤਾ ਧੋਖਾ, ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ਰਿਤੇਸ਼, ਇੱਕ ਬੱਚੇ ਦਾ ਹੈ ਬਾਪ

Simi Chahal

ਮਿੱਠਾ ਖਾਣ ਦਾ ਸ਼ੌਂਕ ਰੱਖਣ ਵਾਲੀ ਸਿਮੀ ਚਾਹਲ ਬੜੇ ਹੀ ਚੁਲਬੁਲੇ ਸੁਭਾਅ ਦੇ ਮਾਲਿਕ ਹਨ। ਇੱਕ ਕਲਾਕਾਰ ਲਈ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਉਹਨਾਂ ਦੇ ਨਾਮ ਤੋਂ ਨਹੀਂ ਸਗੋਂ ਕੰਮ ਤੋਂ ਪਹਿਚਾਣ ਮਿਲਦੀ ਹੈ।

simi chahal

ਸਿਮੀ ਚਾਹਲ ਨਾਲ ਵੀ ਅਕਸਰ ਅਜਿਹਾ ਹੀ ਹੁੰਦਾ ਹੈ। ਉਹਨਾਂ ਨੂੰ ਫੈਨਸ ਅਸਲ ਨਾਮ ਨਾਲ ਘੱਟ ਸਗੋਂ ਫ਼ਿਲਮੀ ਕਿਰਦਾਰਾਂ ਦੇ ਨਾਮ ਨਾਲ ਵੱਧ ਬੁਲਾਉਂਦੇ ਹਨ। ਲੋਕ ਸਿਮੀ ਨੂੰ ਜ਼ਿਆਦਾਤਰ ਪੱਕੋ, ਗੁੱਡੀ, ਜਾਂ ਮਿਸ਼ਰੀ ਦਾ ਨਾਮ ਲੈ ਕੇ ਬੁਲਾਉਂਦੇ ਹਨ ਜਿਹੜਾ ਉਹਨਾਂ ਨੂੰ ਬਹੁਤ ਖੁਸ਼ੀ ਦਿੰਦਾ ਹੈ।

 

0 Comments
0

You may also like