ਇਹ ਤਸਵੀਰ ਹੈ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕ ਦੀ, ਕੀ ਤੁਸੀਂ ਪਛਾਣਿਆ

written by Shaminder | December 01, 2021

ਪ੍ਰੀਤ ਹਰਪਾਲ  (Preet Harpal) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਹ ਤਸਵੀਰ (Old Pic)ਉਨ੍ਹਾਂ ਦੀ ਕਾਫੀ ਪੁਰਾਣੀ ਹੈ । ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਪ੍ਰੀਤ ਹਰਪਾਲ ਨੇ ਲਿਖਿਆ ਕਿ ‘ਫੋਟੋ ਥੋੜੀ ਖਰਾਬ ਹੋ ਗਈ, ਪਰ ਰੋਅਬ ਕਾਇਮ ਆ ਪੂਰਾ’। ਇਸ ਤਸਵੀਰ ਨੂੰ ਵੇਖ ਕੇ ਤੁਹਾਨੂੰ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੋ ਜਾਵੇਗਾ ਕਿ ਆਖਿਰ ਇਹ ਹੈ ਕੌਣ। ਕਿਉਂਕਿ ਇਸ ਤਸਵੀਰ ਨੂੰ ਪਛਾਨਣਾ ਵੀ ਤੁਹਾਡੇ ਲਈ ਮੁਸ਼ਕਿਲ ਹੋ ਜਾਵੇਗਾ। ਪ੍ਰੀਤ ਹਰਪਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

Preet harpal preet harpal with family

ਹੋਰ ਪੜ੍ਹੋ : ਸਰਵਣ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਪ੍ਰੀਤ ਹਰਪਾਲ ਜਿੱਥੇ ਇੱਕ ਵਧੀਆ ਗਾਇਕ ਹਨ, ੳੇੱੇੁਥੇ ਹੀ ਬਿਹਤਰੀਨ ਗਾਇਕੀ ਦੇ ਮਾਲਕ ਵੀ ਹਨ । ਹਾਲ ਹੀ ‘ਚ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਗਏ ਸਨ ।

Preet Harpal image From instagram

ਜਿੱਥੇ ਉਨ੍ਹਾਂ ਨੇ ਕਿਸਾਨਾਂ ਦੇ ਖੇਤੀ ਬਿੱਲ ਵਾਪਸ ਹੋਣ ‘ਤੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਨ ਦੇ ਲਈ ਪਹੁੰਚੇ ਸਨ । ਉਨ੍ਹਾਂ ਨੇ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਸੀ ਕਿ ਖੇਤੀ ਬਿੱਲ ਵਾਪਸ ਹੋ ਜਾਣ ਤਾਂ ਉਹ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣਗੇ । ਜਿਸ ਤੋਂ ਬਾਅਦ ਜਦੋਂ ਉਹ ਅਰਦਾਸ ਗੁਰੂ ਸਾਹਿਬ ਜੀ ਦੀ ਹਜ਼ੂਰੀ ‘ਚ ਕਬੂਲ ਹੋਈ ਤਾਂ ਪ੍ਰੀਤ ਹਰਪਾਲ ਮੱਥਾ ਟੇਕਣ ਦੇ ਲਈ ਪੈਦਲ ਹੀ ਆਪਣੇ ਪੁੱਤਰ ਦੇ ਨਾਲ ਗਏ ਸਨ ।

 

View this post on Instagram

 

A post shared by Preet Harpal (@preet.harpal)

You may also like