ਬੌਬੀ ਦਿਓਲ ਤਾਨੀਆ ਅਹੂਜਾ ਦੀ ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ ਸਟੋਰੀ, ਬੀਤੇ ਦਿਨ ਮਨਾਈ ਹੈ ਮੈਰਿਜ਼ ਐਨੀਵਰਸਰੀ

written by Rupinder Kaler | May 31, 2021

ਬੌਬੀ ਦਿਓਲ ਨੇ ਬੀਤੇ ਦਿਨ ਆਪਣੀ ਮੈਰਿਜ਼ ਐਨੀਵਰਸਰੀ ਮਨਾਈ ਹੈ । ਇਸ ਜੋੜੀ ਦਾ ਪ੍ਰੇਮ ਵਿਆਹ 30 ਮਈ 1996 ਨੂੰ ਹੋਇਆ ਸੀ। ਇਸ ਜੋੜੀ ਦੀ ਲਵ ਸਟੋਰੀ ਬਹੁਤ ਹੀ ਦਿਲਚਸਪ ਹੈ ।ਕਹਿੰਦੇ ਹਨ ਕਿ ਇੱਕ ਵਾਰ ਬੌਬੀ ਦਿਓਲ ਆਪਣੇ ਦੋਸਤਾਂ ਨਾਲ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਪਹੁੰਚੇ ਸਨ। ਇਹ ਪਹਿਲੀ ਵਾਰ ਸੀ ਜਦੋਂ ਤਾਨੀਆ ਨੇ ਉਸ ਨੂੰ ਪਹਿਲੀ ਵਾਰ ਦੇਖਿਆ ਸੀ।

image of bobby deol with happy 25th wedding anniversary to his wife taina image source- instagram
ਹੋਰ ਪੜ੍ਹੋ : ਰਾਜ ਕੁੰਦਰਾ ਨੇ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਇਸ ਗੱਲ ਦਾ ਸਬੂਤ ਮਿਲ ਗਿਆ ਕਿ ਟਾਈਟੈਨਿਕ ‘ਤੇ ਇੱਕ ਪੰਜਾਬੀ ਕਪਲ ਵੀ ਸੀ ਸਵਾਰ
Pic Courtesy: Instagram
ਕਿਹਾ ਜਾਂਦਾ ਹੈ ਕਿ ਤਾਨੀਆ ਨੂੰ ਵੇਖਦਿਆਂ ਹੀ ਬੌਬੀ ਉਸ ਲਈ ਪਾਗਲ ਹੋ ਗਿਆ। ਹਾਲਾਂਕਿ, ਉਸ ਸਮੇਂ ਨਾ ਤਾਂ ਉਸਨੂੰ ਤਾਨਿਆ ਦਾ ਨਾਮ ਪਤਾ ਸੀ ਅਤੇ ਨਾ ਹੀ ਉਸ ਦਾ ਬੌਬੀ ਨਾਲ ਕੋਈ ਸੰਪਰਕ ਸੀ। ਬਹੁਤ ਕੋਸ਼ਿਸ਼ ਦੇ ਬਾਅਦ, ਬੌਬੀ ਨੂੰ ਤਾਨੀਆ ਦਾ ਫੋਨ ਨੰਬਰ ਮਿਲਿਆ ਪਰ ਤਾਨੀਆ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ।
bobby Deol and his wife tanya deol know about love story viral picture Pic Courtesy: Instagram
ਹਾਲਾਂਕਿ, ਬਾਅਦ ਵਿੱਚ ਤਾਨੀਆ ਸਹਿਮਤ ਹੋ ਗਈ ਤੇ ਦੋਵੇਂ ਜਲਦੀ ਹੀ ਪਿਆਰ ਵਿੱਚ ਪੈ ਗਏ। ਬੌਬੀ ਤਾਨੀਆ ਨੂੰ ਵਿਆਹ ਦਾ ਪ੍ਰਪੋਜ਼ ਕਰਨ ਲਈ ਉਸੇ ਰੈਸਟੋਰੈਂਟ ਵਿੱਚ ਲੈ ਗਏ ਜਿੱਥੇ ਉਸ ਨੇ ਪਹਿਲੀ ਵਾਰ ਉਸ ਨੂੰ ਵੇਖਿਆ ਸੀ। ਦੱਸਿਆ ਜਾਂਦਾ ਹੈ ਕਿ ਬੌਬੀ ਦੇ ਵਿਆਹ ਦਾ ਪ੍ਰਸਤਾਵ ਮਿਲਦੇ ਹੀ ਤਾਨੀਆ ਨੇ ਹਾਂ ਕਹਿ ਦਿੱਤੀ ਸੀ।
Bobby Deol With Tanya Ahuja Pic Courtesy: Instagram
ਤਾਨੀਆ ਇੱਕ ਕਾਰੋਬਾਰੀ ਔਰਤ ਹੈ। ਉਸ ਦਾ ਫਰਨੀਚਰ ਤੇ ਘਰਾਂ ਦੀ ਸਜਾਵਟ ਕਰਨ ਦਾ 'ਦ ਗੁੱਡ ਅਰਥ' ਨਾਮ ਨਾਲ ਕਾਰੋਬਾਰ ਹੈ। ਤਾਨੀਆ ਦੇ ਪਿਤਾ ਦੇਵੇਂਦਰ ਆਹੂਜਾ 20ਟਹ ਛੲਨਟੁਰੇ ਢਨਿੳਨਚੲ ਲ਼ਮਿਟਿੲਦ ਦੇ ਪ੍ਰਬੰਧ ਨਿਰਦੇਸ਼ਕ ਸਨ।

0 Comments
0

You may also like