ਇਸ ਤਰ੍ਹਾਂ ਗੁਰਿੰਦਰ ਕੌਰ ਕੈਂਥ ਬਣੀ ਪੰਜਾਬੀ ਗਾਇਕਾ ਮਿਸ ਪੂਜਾ

written by Rupinder Kaler | September 07, 2021

ਪੰਜਾਬੀ ਗਾਇਕਾ ਮਿਸ ਪੂਜਾ (Miss Pooja) ਪਿਛਲੇ ਇੱਕ ਦਹਾਕੇ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਤੇ ਰਾਜ ਕਰਦੀ ਆ ਰਹੀ ਹੈ । ਉਸ ਦਾ ਹਰ ਗਾਣਾ ਹਿੱਟ ਹੁੰਦਾ ਹੈ । ਇਸੇ ਲਈ ਉਸ ਦੀ ਲੰਮੀ ਫੈਨ ਫਾਲੋਵਿੰਗ ਹੈ । ਪਰ ਇਹਨਾਂ ਪ੍ਰਸ਼ੰਸਕਾਂ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਮਿਸ ਪੂਜਾ ਦਾ ਅਸਲ ਨਾਂਅ ਗੁਰਿੰਦਰ ਕੌਰ ਕੈਂਥ (Gurinder Kaur Kainth) ਹੈ ।

Pic Courtesy: Instagram

ਹੋਰ ਪੜ੍ਹੋ :

ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਅਦਾਕਾਰ ਦਰਸ਼ਨ ਔਲਖ ਨੇ ਦਿੱਤੀ ਵਧਾਈ

Miss Pooja Remembers Her Late Father And Post Emotional Note Pic Courtesy: Instagram

ਮਿਊਜ਼ਿਕ ਇੰਡਸਟਰੀ ਵਿੱਚ ਆਉਣ ਤੋਂ ਬਾਅਦ ਹੀ ਉਸ ਨੇ ਆਪਣਾ ਨਾਂਅ ਮਿਸ ਪੂਜਾ (Miss Pooja) ਰੱਖਿਆ ਸੀ ਕਿਉਂਕਿ ਇੰਡਸਟਰੀ ਵਿੱਚ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਨੇ ਇੰਡਸਟਰੀ ਵਿੱਚ ਪੈਰ ਰੱਖਦੇ ਹੀ ਆਪਣਾ ਨਾਂਅ ਬਦਲ ਲਿਆ ਸੀ । ਇਸੇ ਤਰ੍ਹਾਂ ਮਿਸ ਪੂਜਾ (Miss Pooja) ਨੇ ਵੀ ਆਪਣਾ ਨਾਂਅ ਬਦਲਣ ਦਾ ਮਨ ਬਣਾ ਲਿਆ ਸੀ ।

miss pooja Pic Courtesy: Instagram

ਮਿਸ ਪੂਜਾ ਦੇ ਪਰਿਵਾਰ ਵਿੱਚ ਨਾਂਅ ਬਦਲੀ ਨੂੰ ਲੈ ਕੇ ਹਾਲੇ ਚਰਚਾ ਚੱਲ ਹੀ ਰਹੀ ਸੀ ਕਿ ਇਸੇ ਦੌਰਾਨ ਮਿਸ ਪੂਜਾ (Miss Pooja)  ਦੀ ਪਹਿਲੀ ਟੇਪ ਰਿਲੀਜ਼ ਹੋ ਗਈ । ਜਿਸ ਕੰਪਨੀ ਵੱਲੋਂ ਇਹ ਟੇਪ ਰਿਲੀਜ਼ ਕੀਤੀ ਗਈ ਸੀ ਉਸ ਕੰਪਨੀ ਨੇ ਹੀ ਮਿਸ ਪੂਜਾ ਦੇ ਨਾਂਅ ਹੇਠ ਟੇਪ ਰਿਲੀਜ਼ ਕੀਤੀ ਸੀ । ਇਸ ਤੋਂ ਬਾਅਦ ਮਿਸ ਪੂਜਾ ਦਾ ਨਾਂਅ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ ।

 

 

0 Comments
0

You may also like