ਹੇਮਾ ਮਾਲਿਨੀ ਨੇ ਇਸ ਤਰ੍ਹਾਂ ਖਰਾਬ ਕੀਤੀ ਸੀ ਸ਼ਾਹਰੁਖ ਖ਼ਾਨ ਤੇ ਗੌਰੀ ਖ਼ਾਨ ਦੀ ਸੁਹਾਗ ਰਾਤ

written by Rupinder Kaler | November 18, 2021 03:39pm

ਸ਼ਾਹਰੁਖ ਖ਼ਾਨ ਤੇ ਗੌਰੀ ਖ਼ਾਨ (gauri khan) ਦਾ ਵਿਆਹ 25 ਅਕਤੂਬਰ 1991 ਵਿੱਚ ਹੋਇਆ ਸੀ ।ਇਸ ਜੋੜੀ ਦੀ ਪ੍ਰੇਮ ਕਹਾਣੀ ਨਾਲ ਕਈ ਕਿੱਸੇ ਜੁੜੇ ਹੋਏ ਹਨ । ਪਰ ਸ਼ਾਇਦ ਹੀ ਤੁਸੀਂ ਇਸ ਜੋੜੀ ਦੀ ਸੁਹਾਗ ਰਾਤ ਨਾਲ ਜੁੜਿਆ ਕਿੱਸਾ ਜਾਣਦੇ ਹੋਵੋਗੇ । ਇਸ ਜੋੜੀ ਦੀ ਪਹਿਲੀ ਰਾਤ ਹੇਮਾ ਮਾਲਿਨੀ ਕਰਕੇ ਬਰਬਾਦ ਹੋ ਗਈ ਸੀ । ਜਿਸ ਦਾ ਖੁਲਾਸਾ ਸ਼ਾਹਰੁਖ (Shah Rukh Khan) ਨੇ ਖੁਦ ਇੱਕ ਇੰਟਰਵਿਊ ਵਿੱਚ ਕੀਤਾ ਸੀ । ਸ਼ਾਹਰੁਖ ਨੇ ਜਦੋਂ ਗੌਰੀ ਨਾਲ ਵਿਆਹ ਕੀਤਾ ਉਦੋਂ ਉਸ ਨੇ ਆਪਣਾ ਬਾਲੀਵੁੱਡ ਕਰੀਅਰ ਸ਼ੁਰੂ ਕੀਤਾ ਸੀ । ਏਨੀਂ ਦਿਨੀਂ ਉਹ ‘ਦਿਲ ਆਸ਼ੀਆਨਾ ਹੈ’ ਦੀ ਸ਼ੂਟਿੰਗ ਕਰ ਰਹੇ ਸਨ ।

shah rukh khan and Gauri khan

ਹੋਰ ਪੜ੍ਹੋ :

ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਹਰ ਦੁੱਖ-ਦਰਦ ਹੁੰਦੇ ਹਨ ਦੂਰ

Happy Birthday Gauri Khan, Know The story about SRK-Gauri 3 Marriage

ਇਸੇ ਕਰਕੇ ਉਹ ਵਿਆਹ ਤੋਂ ਤੁਰੰਤ ਬਾਅਦ ਗੌਰੀ ਨੂੰ ਲੈ ਕੇ ਮੁੰਬਈ ਆ ਗਏ । ਇਸ ਦੌਰਾਨ ਸ਼ਾਹਰੁਖ ਕੋਲ ਰਹਿਣ ਲਈ ਘਰ ਨਹੀਂ ਸੀ । ਇਸੇ ਕਰਕੇ ਉਹ ਗੌਰੀ ਨੂੰ ਲੈ ਕੇ ਇੱਕ ਹੋਟਲ ਵਿੱਚ ਚਲੇ ਗਏ । ਹੇਮਾ ਮਾਲਿਨੀ ਫ਼ਿਲਮ ‘ਦਿਲ ਆਸ਼ੀਆਨਾ ਹੈ’ ਦੀ ਡਾਇਰੈਕਟਰ ਸੀ ।

shah rukh khan and Gauri khan

ਇਸ ਦੌਰਾਨ ਹੇਮਾ ਨੂੰ ਜਿਵੇਂ ਹੀ ਸ਼ਾਹਰੁਖ ਦਾ ਮੁੰਬਈ ਆਉਣ ਦਾ ਪਤਾ ਲੱਗਾ ਤਾਂ ਹੇਮਾ (hema malini) ਨੇ ਸ਼ਾਹਰੁਖ ਨੂੰ ਫ਼ਿਲਮ ਦੇ ਸੈੱਟ ਤੇ ਬੁਲਾ ਲਿਆ ਤੇ ਸ਼ਾਹਰੁਖ ਹੇਮਾ ਦੀ ਇਸ ਗੱਲ ਨੂੰ ਟਾਲ ਨਹੀਂ ਸਕੇ । ਇਸ ਕਰਕੇ ਸ਼ਾਹਰੁਖ ਆਪਣੀ ਸੁਹਾਗ ਰਾਤ ਛੱਡ ਕੇ ਹੇਮਾ ਮਾਲਿਨੀ (hema malini)  ਨੂੰ ਮਿਲਣ ਲਈ ਚਲੇ ਗਏ । ਸ਼ਾਹਰੁਖ ਗੌਰੀ ਨੂੰ ਵੀ ਫ਼ਿਲਮ ਦੇ ਸੈੱਟ ਤੇ ਲੈ ਗਏ । ਦੋਵੇਂ ਰਾਤ 11 ਵਜੇ ਸੈੱਟ ਤੇ ਪਹੁੰਚੇ ਸਨ ਸ਼ਾਹਰੁਖ ਨੂੰ ਸ਼ੂਟਿੰਗ ਕਰਦੇ ਹੋਏ 2 ਵੱਜ ਗਏ ।

You may also like