ਖੇਡਾਂ ਦੇ ਖੇਤਰ ‘ਚ ਕੁਝ ਇਸ ਤਰ੍ਹਾਂ ਚਮਕਾਇਆ ਸੀ ਮਿਲਖਾ ਸਿੰਘ ਨੇ ਆਪਣਾ ਨਾਮ

written by Rupinder Kaler | June 19, 2021

ਮਿਲਖਾ ਸਿੰਘ 91 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਉਹ ਭਾਰਤ ਦੇ ਅਜਿਹੇ ਐਥਲੀਟ ਰਹੇ ਹਨ, ਜਿਨ੍ਹਾਂ ਦਾ ਨਾਂਅ ਖੇਡ ਜਗਤ ਵਿੱਚ ਸੁਨਿਹਰੀ ਅੱਖਰਾਂ ਨਾਲ ਲਿਖਿਆ ਗਿਆ ਹੈ । ਮਿਲਖਾ ਸਿੰਘ ਨੇ ਖੇਡਾਂ ਦੇ ਖੇਤਰ ਵਿੱਚ ਅਜਿਹੀਆਂ ਉਪਲਬਧੀਆਂ ਹਾਸਲ ਕੀਤੀਆਂ ਜਿਹੜੀਆਂ ਹੁਣ ਇਤਿਹਾਸ ਬਣ ਗਈਆਂ ਹਨ । ਮਿਲਖਾ ਸਿੰਘ ਜੀ ਏਸ਼ੀਅਨ ਖੇਡਾਂ ਵਿੱਚ 4 ਸੋਨੇ ਦੇ ਤਗਮੇ ਜਿੱਤ ਚੁੱਕੇ ਹਨ। ਉਨ੍ਹਾਂ ਨੇ ਇੰਗਲੈਂਡ ਵਿਚ 1958 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ 400 ਮੀਟਰ ਦੌੜ ਵਿਚ ਭਾਰਤ ਲਈ ਗੋਲਡ ਮੈਡਲ ਜਿੱਤਿਆ ਸੀ। ਹੋਰ ਪੜ੍ਹੋ : ਕਾਲਾ ਨਮਕ ਖਾਣ ਦੇ ਹਨ ਕਈ ਫਾਇਦੇ,ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ ਅਜਿਹਾ ਕਰਕੇ, ਉਹ ਭਾਰਤ ਦੇ ਪਹਿਲੇ ਵਿਅਕਤੀਗਤ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਅਥਲੀਟ ਬਣ ਗਏ ਸਨ । ਇਸ ਤੋਂ ਇਲਾਵਾ ਉਹਨਾਂ ਨੇ ਜਾਪਾਨ ਵਿੱਚ 200 ਮੀਟਰ ਅਤੇ 400 ਮੀਟਰ ਦੀ ਦੌੜ ਵਿੱਚ ਭਾਰਤ ਨੂੰ ਗੋਲਡ ਮੈਡਲ ਦਿਵਾਇਆ । ਇੱਥੇ ਹੀ ਬੱਸ ਨਹੀਂ ਜਕਾਰਤਾ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿਚ ਫਲਾਇੰਗ ਸਿੱਖ ਨੇ 200 ਮੀਟਰ ਦੌੜ ਵਿਚ ਸੋਨ ਤਮਗਾ ਜਿੱਤਣ ਅਤੇ 400 ਮੀਟਰ ਰਿਲੇਅ ਦੌੜ ਵਿਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਮਿਲਖਾ ਸਿੰਘ ਨੇ 1960 ਦੇ ਰੋਮ ਓਲੰਪਿਕ ਵਿੱਚ ਇੱਕ ਸ਼ਾਨਦਾਰ ਰਿਕਾਰਡ ਬਣਾਇਆ। ਉਹ ਬਰੌਂਜ਼ ਮੈਡਲ ਜਿੱਤਣ ਤੋਂ ਖੁੰਝ ਗਏ, ਪਰ ਜਿਸ ਢੰਗ ਨਾਲ ਉਹ ਦੌੜ ਵਿਚ ਦੌੜੇ ਉਹ ਆਪਣੇ ਆਪ ਵਿਚ ਪ੍ਰਸ਼ੰਸਾ ਦੀ ਗੱਲ ਸੀ। ਤੁਹਾਨੂੰ ਦੱਸ ਦੇਈਏ ਕਿ ਉਹ 1956 ਅਤੇ 1964 ਓਲੰਪਿਕ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਸਾਲ 1959 ਵਿਚ ਉਨ੍ਹਾਂ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ 2001 ਵਿੱਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਪਰ ਉਨ੍ਹਾਂ ਸਰਕਾਰ ਦੇ ਅਰਜੁਨ ਪੁਰਸਕਾਰ ਨੂੰ ਇਹ ਕਹਿੰਦੇ ਹੋਏ ਠੁਕਰਾ ਦਿੱਤਾ ਕਿ “ਇਸ ਨੂੰ 40 ਸਾਲ ਹੋ ਗਏ ਹਨ, ਬਹੁਤ ਦੇਰ ਹੋ ਚੁੱਕੀ ਹੈ।”

0 Comments
0

You may also like