ਰੁਪਿੰਦਰ ਰੂਪੀ ਦੀ ਫ਼ਿਲਮਾਂ ‘ਚ ਇਸ ਤਰ੍ਹਾਂ ਹੋਈ ਸੀ ਐਂਟਰੀ, ਜਾਣੋਂ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

written by Shaminder | July 17, 2021

ਰੁਪਿੰਦਰ ਰੂਪੀ ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ । ਉਸ ਨੇ ਅਣਗਿਣਤ ਹੀ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਇਸਦੇ ਨਾਲ ਹੀ ਕਈ ਗੀਤਾਂ ‘ਚ ਵੀ ਉਹ ਅਦਾਕਾਰੀ ਕਰਦੀ ਵਿਖਾਈ ਦਿੰਦੀ ਹੈ । ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਜਾਂਦਾ ਹੈ ।ਰੁਪਿੰਦਰ ਰੂਪੀ ਦਾ ਜਨਮ 1965  ‘ਚ ਬਰਨਾਲਾ ‘ਚ ਹੋਇਆ ਸੀ । ਉਨ੍ਹਾਂ ਨੂੰ ਅਦਾਕਾਰੀ ਦਾ ਸ਼ੌਂਕ ਬਚਪਨ ਤੋਂ ਹੀ ਸੀ । Rupinder rupi ,, ਹੋਰ ਪੜ੍ਹੋ :  ਗਾਇਕ ਨਵ ਬੈਨੀਪਾਲ ਦੀ ਆਵਾਜ਼ ‘ਚ ਨਵਾਂ ਗੀਤ ‘ਚੰਨ ਦਾ ਭੁਲੇਖਾ’ ਕੀਤਾ ਜਾਵੇਗਾ ਰਿਲੀਜ਼ 
Rupinder rupi ਇਹੀ ਸ਼ੌਂਕ ਉਹਨਾਂ ਨੂੰ ਥਿਏਟਰ ਵੱਲ ਖਿੱਚ ਲਿਆਇਆ, ਪੰਜਾਬ ਰੰਗਮੰਚ ਨਾਲ ਜੁੜਕੇ ਉਹਨਾਂ ਨੇ ਪੰਜਾਬ ਸਮੇਤ ਦੇਸ਼ ਦੇ ਹੋਰ ਸੂਬਿਆਂ ਵਿੱਚ ਕਈ ਨਾਟਕ ਖੇਡੇ ।ਪੰਜਾਬੀ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਤੋਂ ਬਿਨ੍ਹਾਂ ਕੋਈ ਵੀ ਫ਼ਿਲਮ ਅਧੂਰੀ ਲੱਗਦੀ ਹੈ ।ਉਹਨਾਂ ਦੀਆਂ ਕੁਝ ਹਿੱਟ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਲੜੀ ਵਿੱਚ ਸਭ ਤੋਂ ਪਹਿਲਾਂ ਮੰਨਤ ਫ਼ਿਲਮ ਆਉਂਦੀ ਹੈ ।  Bhupinder Barnala ਫ਼ਿਲਮ ਆਸੀਸ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਰੁਪਿੰਦਰ ਰੂਪੀ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ ਇਸੇ ਲਈ ਉਹਨਾਂ ਨੂੰ ਪੀਟੀਸੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ।

ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵਿਆਹ ਪੰਜਾਬ ਦੇ ਨਾਮਵਰ ਡਾਇਰੈਕਟਰ ਭੁਪਿੰਦਰ ਬਰਨਾਲਾ ਨਾਲ ਹੋਇਆ । ਵਿਆਹ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਜਿਸ ਦਾ ਨਾਂ ਇਬਾਦਤ ਹੈ । ਭੁਪਿੰਦਰ ਬਰਨਾਲਾ ਵੀ ਇੱਕ ਚੰਗੇ ਅਦਾਕਾਰ ਹਨ ।  

0 Comments
0

You may also like