ਜਦੋਂ ਸਭ ਦੇ ਸਾਹਮਣੇ ਖੁੱਲ ਗਈ ਜੈਕਲੀਨ ਫਰਨਾਡੇਜ਼ ਦੀ ਡਰੈੱਸ ਤਾਂ ਸੋਨਮ ਕਪੂਰ ਨੇ ਇੰਝ ਸੰਭਾਲੀ ਸਥਿਤੀ

written by Shaminder | February 17, 2021

ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਡੇਜ਼ ਦਾ ਸਟਾਈਲ ਹਮੇਸ਼ਾ ਸੁਰਖੀਆਂ ‘ਚ ਰਹਿੰਦਾ ਹੈ । ਫੈਸ਼ਨ ਦੇ ਮਾਮਲੇ ‘ਚ ਉਹ ਹਰ ਕਿਸੇ ਨੂੰ ਮਾਤ ਦੇਣ ਦੀ ਕੋਸ਼ਿਸ਼ ‘ਚ ਰਹਿੰਦੀ ਹੈ।ਇਸੇ ਚੱਕਰ ‘ਚ ਕਈ ਵਾਰ ਹੀਰੋਇਨਾਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਕਿ ਉਹ ਸਭ ਦੇ ਸਾਹਮਣੇ ਸ਼ਰਮਿੰਦਾ ਹੋ ਜਾਂਦੀਆਂ ਹਨ । ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਜੈਕਲੀਨ ਫਰਨਾਡੇਜ਼ ਨੂੰ । sonam kapoor and -jaquelene ਦਰਅਸਲ ਜੈਕਲੀਨ ਇੱਕ ਪ੍ਰੋਗਰਾਮ ‘ਚ ਬਹੁਤ ਹੀ ਛੋਟੀ ਡਰੈੱਸ ਕੈਰੀ ਕਰ ਕੇ ਗਈ ਸੀ ।ਪਰ ਇਸੇ ਦੌਰਾਨ ਜਦੋਂ ਮੀਡੀਆ ਦੇ ਸਾਹਮਣੇ ਉਹ ਆਈ ਤਾਂ ਬੈਕ ਸਾਈਡ ਤੋਂ ਉਸ ਦੀ ਡਰੈੱਸ ਫਟਣੀ ਸ਼ੁਰੂ ਹੋ ਗਈ । ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਭਾਈ ਜਸਕਰਨ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਕੀਤਾ ਜਾਵੇਗਾ ਰਿਲੀਜ਼
jacqueline ਪਰ ਇਸ ਤੋਂ ਪਹਿਲਾਂ ਕਿ ਮੀਡੀਆ ਦੇ ਸਾਹਮਣੇ ਅਦਾਕਾਰਾ ਨੂੰ ਸ਼ਰਮਿੰਦਾ ਹੋਣਾ ਪੈਂਦਾ ਅਦਾਕਾਰਾ ਸੋਨਮ ਕਪੂਰ ਮੌਕੇ ‘ਤੇ ਪਹੁੰਚ ਗਈ ਅਤੇ ਸਥਿਤੀ ਨੂੰ ਸੰਭਾਲ ਅਤੇ ਜੈਕਲੀਨ ਦੇ ਪਿਛੇ ਜਾ ਕੇ ਉਸ ਨੂੰ ਹਗ ਕਰ ਲਿਆ । jacqueline ਇਸ ਦੇ ਨਾਲ ਹੀ ਬੈਕਸਾਈਡ ਤੋਂ ਜੈਕਲੀਨ ਦੀ ਡਰੈੱਸ ਨੂੰ ਠੀਕ ਕਰ ਦਿੱਤਾ । ਗਨੀਮਤ ਇਹ ਰਹੀ ਜਿਸ ਸਮੇਂ ਇਹ ਸਭ ਕੁਝ ਹੋਇਆ ਉਸ ਸਮੇਂ ਮੀਡੀਆ ਵਾਲੇ ਜੈਕਲੀਨ ਦੇ ਸਾਹਮਣੇ ਸਨ ਅਤੇ ਅਦਾਕਾਰਾ ਸ਼ਰਮਿੰਦਾ ਹੋਣ ਤੋਂ ਬਚ ਗਈ ।  

0 Comments
0

You may also like