ਪਾਕਿਸਤਾਨ ਦੇ ਇਸ ਚਾਹ ਬਨਾਉਣ ਵਾਲੇ ਸ਼ਖਸ ਦੀ ਇਸ ਤਰ੍ਹਾਂ ਬਦਲੀ ਸੀ ਕਿਸਮਤ, ਬਣਿਆ ਕਾਮਯਾਬ ਐਕਟਰ

written by Shaminder | October 07, 2020

ਪਾਕਿਸਤਾਨ ਦੇ ਇਸਲਾਮਾਬਾਦ ਦੇ ਰਹਿਣ ਵਾਲੇ ਅਤੇ ਚਾਹ ਬਨਾਉਣ ਵਾਲੇ ਸ਼ਖਸ ਜਿਸਦੀ ਖੂਬਸੂਰਤੀ ਨੂੰ ਵੇਖ ਕੇ ਦੁਨੀਆ ਉਸ ਦੀ ਕਾਇਲ ਹੋ ਗਈ ਸੀ । ਚਾਰ ਸਾਲ ਪਹਿਲਾਂ ਉਸਦੀ ਵਾਇਰਲ ਹੋਈ ਇਸ ਤਸਵੀਰ ਨੇ ਲੋਕਾਂ ਨੂੰ ਆਪਣਾ ਮੁਰੀਦ ਬਣਾ ਲਿਆ ਸੀ।ਇਸੇ ਤਸਵੀਰ ਦੀ ਬਦੌਲਤ ਉਨ੍ਹਾਂ ਨੂੰ ਬਤੌਰ ਮਾਡਲ ਕੰਮ ਮਿਲਿਆ । ਇਸ ਸ਼ਖਸ ਦਾ ਨਾਂਅ ਅਰਸ਼ਦ ਖਾਨ ਹੈ ਅਤੇ ਅੱਜ ਅਸੀਂ ਤੁਹਾਨੂੰ ਇਸ ਸ਼ਖਸ ਦੇ ਬਾਰੇ ਦੱਸਾਂਗੇ ।

arshad arshad

ਅਰਸ਼ਦ ਪਹਿਲਾਂ ਚਾਹ ਬਣਾਉਣ ਦਾ ਕੰਮ ਕਰਦੇ ਸਨ ।2016 ‘ਚ ਉਨ੍ਹਾਂ ਦੀ ਤਸਵੀਰ ਇੱਕ ਪ੍ਰੋਫੈਸ਼ਨਲ ਫੋਟੋਗ੍ਰਾਫਰ ਜਿਆ ਅਲੀ ਨੇ ਖਿੱਚੀ ਸੀ । ਜਿਸ ਤੋਂ ਬਾਅਦ ਇਹ ਖੂਬ ਵਾਇਰਲ ਹੋਈ ਸੀ ਅਤੇ ਇੱਥੋਂ ਉਨ੍ਹਾਂ ਦੀ ਕਿਸਮਤ ਬਦਲ ਗਈ ਸੀ ।

ਹੋਰ ਪੜ੍ਹੋ : ਪਾਕਿਸਤਾਨ ਦੇ ਰਹਿਣ ਵਾਲੇ ਇਸ ਕਿਊਟ ਜਿਹੇ ਬੱਚੇ ਨੇ ਸੋਨੂੰ ਸੂਦ ਲਈ ਭੇਜਿਆ ਇਹ ਸੁਨੇਹਾ

arshad chai wala arshad chai wala

ਜਿਸ ਤੋਂ ਬਾਅਦ ਉਨ੍ਹਾਂ ਨੂੰ ਕਈ ਸੀਰੀਅਲਸ ਲਈ ਰੋਲ ਆਫਰ ਹੋਏ ਸਨ। ਹੁਣ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਬੱਚਿਆਂ ਨੂੰ ਪੜ੍ਹਨ ਦਾ ਸੁਨੇਹਾ ਦੇ ਰਹੇ ਹਨ । ਅਰਸ਼ਦ ਨੇ ਅੱਜ ਕਾਮਯਾਬ ਹੋਣ ਤੋਂ ਬਾਅਦ ਪਾਕਿਸਤਾਨ ਦੇ ਇਸਲਾਮਾਬਾਦ ‘ਚ ਆਪਣਾ ਕੈਫੇ ਖੋਲਿਆ ਹੈ।

 

arshad arshad

ਜਿਸ ਦਾ ਨਾਂਅ ਉਨ੍ਹਾਂ ਨੇ ‘ਕੈਫੇ ਚਾਏਵਾਲਾ ਰੂਫ ਟੌਪ’ ਰੱਖਿਆ ਹੈ । ਉਨ੍ਹਾਂ ਨੇ ਆਪਣੇ ਕੈਫੇ ਦੇ ਨਾਂਅ ‘ਤੇ ਚਰਚਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਛਾਣ ‘ਚਾਏਵਾਲਾ’ ਤੋਂ ਹੀ ਹੈ । ਇਸ ਲਈ ਉਨ੍ਹਾਂ ਨੇ ਇਹ ਨਾਮ ਰੱਖਿਆ ਹੈ ।

 

You may also like