ਵਿਵੇਕ ਓਬਰਾਏ ਨੇ ਕੁੜੀਆਂ ਨੂੰ ਇੰਝ ਕੀਤਾ ਸੀ ਇੰਪ੍ਰੈੱਸ

Written by  Shaminder   |  May 28th 2021 05:35 PM  |  Updated: May 28th 2021 05:35 PM

ਵਿਵੇਕ ਓਬਰਾਏ ਨੇ ਕੁੜੀਆਂ ਨੂੰ ਇੰਝ ਕੀਤਾ ਸੀ ਇੰਪ੍ਰੈੱਸ

ਵਿਵੇਕ ਓਬਰਾਏ ਆਪਣੇ ਪਿਤਾ ਵਾਂਗ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।ਵਿਵੇਕ ਓਬਰਾਏ ਨੇ ਲਵ ਮੈਰਿਜ ਕਰਵਾਈ ਹੋਈ ਹੈ । ਪਰ ਕੋਈ ਸਮਾਂ ਅਜਿਹਾ ਵੀ ਸੀ ਜਦੋਂ ਉਹ ਕੁੜੀਆਂ ਨੂੰ ਇੰਪੈੱਸ ਕਰਨ ਲਈ ਪਤਾ ਨਹੀਂ ਕੀ ਕੁਝ ਕਰਦੇ ਹੁੰਦੇ ਸੀ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ ।

Vivek Image From Vivek Oberai instagram

ਹੋਰ ਪੜ੍ਹੋ : ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਪਰਵਾਹ ਨਾ ਕਰ’ ਔਖੇ ਹਾਲਾਤਾਂ ‘ਚ ਦਿੰਦਾ ਹੈ ਹੌਸਲਾ

Vivek Image From Vivek Oberai Instagram

ਦਰਅਸਲ ਇੱਕ ਵਾਰਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੇ ਆਪਣੀ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਸਕੂਲ 'ਚ ਪੜਦਿਆ ਉਨ੍ਹਾਂ ਨੇ ਕਿਵੇਂ ਲੜਕੀਆਂ ਨੂੰ ਇਮਪ੍ਰੈੱਸ ਕੀਤਾ ਸੀ।  ਅਭਿਨੇਤਾ ਨੇ ਖੁਲਾਸਾ ਕੀਤਾ ਕਿ ਸੰਜੇ ਦੱਤ ਵਿਵੇਕ ਦੇ ਪਿਤਾ ਸੁਰੇਸ਼ ਓਬਰਾਏ ਨਾਲ ਇੱਕ ਫਿਲਮ ਦੀ ਸ਼ੂਟਿੰਗ ਲਈ ਅਜਮੇਰ ਵਿੱਚ ਸਨ।

Vivek

ਫਿਰ ਵਿਵੇਕ ਦੇ ਪਿਤਾ ਨੂੰ ਉਨ੍ਹਾਂ ਨੂੰ ਮਿਲਣ ਦਾ ਵਿਚਾਰ ਆਇਆ ਅਤੇ ਸੁਰੇਸ਼ ਸੰਜੇ ਦੱਤ ਨੂੰ ਵੀ ਆਪਣੇ ਨਾਲ ਲੈ ਆਏ।ਉਨ੍ਹਾਂ ਕਿਹਾ, "ਮੈਂ ਹੈਰਾਨ ਸੀ ਜਦੋਂ ਮੇਰੇ ਪਿਤਾ ਜੀ ਨੇ ਸਕੂਲ 'ਚ ਆ ਕੇ ਮੈਨੂੰ ਸਰਪ੍ਰਾਈਜ਼ ਦੇਣ ਦਾ ਫੈਸਲਾ ਕੀਤਾ। ਫਿਰ ਉਸ ਤੋਂ ਬਾਅਦ ਜਦੋਂ ਮੈਂ ਲੰਬੇ ਵਾਲਾਂ ਵਾਲੇ ਸੰਜੇ ਦੱਤ ਨੂੰ ਕਾਰ 'ਚੋਂ ਬਾਹਰ ਆਉਂਦੇ ਵੇਖਿਆ, ਤਾਂ ਮੈਂ ਹੈਰਾਨ ਰਹਿ ਗਿਆ, ਉਹ ਮੇਰੇ ਡੈਡੀ ਨਾਲ ਸ਼ੂਟਿੰਗ ਕਰ ਰਹੇ ਸੀ ਅਤੇ ਮੇਰੇ ਨਾਲ ਇਕੱਠੇ ਮਿਲਣ ਲਈ ਫੈਸਲਾ ਕੀਤਾ। ਮੈਂ ਸੰਜੂ ਬਾਬਾ ਨੂੰ ਬੇਨਤੀ ਕੀਤੀ ਸੀ ਜੇ ਉਹ ਮੇਰੇ ਨਾਲ ਦਸ ਮਿੰਟ ਲਈ ਸੜਕ ਦੇ ਪਾਰ ਗਰਲਜ਼ ਸਕੂਲ ਦੇਖਣ ਲਈ ਜਾਣ। ਫਿਰ ਕੁੜੀਆਂ ਉਥੇ ਬਿਲਕੁਲ ਪਾਗਲ ਹੋ ਗਈਆਂ ਅਤੇ ਮੈਂ ਇੱਕ ਰਾਜੇ ਵਾਂਗ ਮਹਿਸੂਸ ਕਰ ਰਿਹਾ ਸੀ।"

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network