ਪਹਿਲੀ ਵਾਰ ਰੌਸ਼ਨ ਪ੍ਰਿੰਸ ਨੇ ਆਪਣੀ ਪਤਨੀ ਦੀ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਇਹ ਖੁਸ਼ਖਬਰੀ

written by Shaminder | January 15, 2022

ਰੌਸ਼ਨ ਪ੍ਰਿੰਸ (RoshanPrince) ਜਿਸ ਨੇ ਆਪਣੀ ਗਾਇਕੀ ਦੇ ਨਾਲ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ‘ਚ ਬਹੁਤ ਹੀ ਘੱਟ ਸਮੇਂ ‘ਚ ਆਪਣੀ ਪਛਾਣ ਬਣਾ ਲਈ ਹੈ । ਉਹ ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਬੱਚਿਆਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ, ਪਰ ਉਨ੍ਹਾਂ ਨੇ ਆਪਣੀ ਪਤਨੀ (Wife)  ਦੇ ਨਾਲ ਪਹਿਲੀ ਵਾਰ ਤਸਵੀਰ(Pic)  ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਹੈ ਕਿ ਜਲਦ ਹੀ ਉਹ ਆਪਣਾ ਯੂਟਿਊਬ ਬਲੌਗ ਸ਼ੁਰੂ ਕਰਨ ਜਾ ਰਹੇ ਹਨ । ਜਿਸ ‘ਚ ਉਹ ਆਪਣੇ ਪਰਿਵਾਰ ਦੇ ਬਾਰੇ ਜਾਣਕਾਰੀ ਸਾਂਝੀ ਕਰਨਗੇ । ਉਹ ਆਪਣਾ ਪਹਿਲਾ ਵੀਡੀਓ ਐਤਵਾਰ ਨੂੰ ਜਾਰੀ ਕਰਨਗੇ ।

Roshan Prince image From instagram

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਕਰਵਾਇਆ ਨਵਾਂ ਫੋਟੋ-ਸ਼ੂਟ, ਤਸਵੀਰਾਂ ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਗਾਇਕ ਰੌਸ਼ਨ ਪ੍ਰਿੰਸ ਵੱਲੋਂ ਆਪਣੇ ਨਾਂਅ ਦੇ ਨਾਲ ਰੌਸ਼ਨ ਲਗਾਉਣ ਪਿੱਛੇ ਬਹੁਤ ਹੀ ਪਿਆਰੀ ਜੀ ਕਹਾਣੀ ਹੈ । ਦਰਅਸਲ ‘ਰੌਸ਼ਨ’ ਨਾਂਅ ਰੋਸ਼ਨ ਪ੍ਰਿੰਸ ਦੇ ਦਾਦੇ ਦਾ ਨਾਂਅ ਸੀ ।ਰੌਸ਼ਨ ਪ੍ਰਿੰਸ ਦੇ ਦਾਦਾ ਜੀ ਵੀ ਆਪਣੇ ਜ਼ਮਾਨੇ ਦੇ ਮਸ਼ਹੂਰ ਕਲਾਕਾਰ ਸਨ । ਰੌਸ਼ਨ ਪ੍ਰਿੰਸ ਉਹਨਾਂ ਤੋਂ ਹੀ ਪ੍ਰਭਾਵਿਤ ਹੋ ਕੇ ਸੰਗੀਤ ਦੀ ਦੁਨੀਆ ਵਿੱਚ ਆਇਆ ਹੈ ।

Roshan Prince, image From instagram

ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਆਵਾਜ਼ ‘ਚ ਕਈ ਗੀਤ ਵੀ ਕੱਢੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਰੌਸ਼ਨ ਪ੍ਰਿੰਸ ਜਿੱਥੇ ਬਿਹਤਰੀਨ ਆਵਾਜ਼ ਅਤੇ ਅਦਾਕਾਰੀ ਦੇ ਮਾਲਕ ਹਨ । ਉੱਥੇ ਉਹ ਆਪਣੀ ਵਧੀਆ ਲੇਖਣੀ ਦੇ ਲਈ ਵੀ ਜਾਣੁੇ ਜਾਂਦੇ ਹਨ । ਉਨ੍ਹਾਂ ਨੇ ਕੁਝ ਗੀਤ ਵੀ ਲਿਖੇ ਨੇ ਜਿਨ੍ਹਾਂ ਨੂੰ ਕਈ ਵੱਡੇ ਗਾਇਕਾਂ ਨੇ ਗਾਇਆ ਹੈ ।

 

View this post on Instagram

 

A post shared by Roshan Prince (@theroshanprince)

You may also like