ਇਹ ਹੈ ਦੇਸ਼ ਦਾ ਉਹ ਰੇਲਵੇ ਸਟੇਸ਼ਨ, ਜਿਸ ਨੂੰ ਔਰਤਾਂ ਹੀ ਪੂਰੀ ਤਰ੍ਹਾਂ ਸੰਭਾਲਦੀਆਂ ਹਨ

written by Rupinder Kaler | March 18, 2021

ਘਰ ਨੂੰ ਚਲਾਉਣ ਵਾਲੀ ਔਰਤ ਕਿਸੇ ਵੀ ਕੰਮ ਨੂੰ ਅਸਾਨੀ ਨਾਲ ਕਰ ਸਕਦੀ ਹੈ । ਇਸ ਦੀ ਉਦਾਹਰਣ ਤੁਹਾਨੂੰ ਆਪਣੇ ਆਲੇ ਦੁਆਲੇ ਤੋਂ ਮਿਲ ਹੀ ਜਾਂਦੀ ਹੋਵੇਗੀ । ਇਸੇ ਤਰ੍ਹਾਂ ਦੀ ਉਦਾਹਰਣ ਪੇਸ਼ ਕਰਦਾ ਹੈ ਜੈਪੁਰ ਦਾ ਇੱਕ ਰੇਲਵੇ ਸਟੇਸ਼ਨ, ਜਿਸ ਦਾ ਸੰਚਾਲਨ ਪਿਛਲੇ ਤਿੰਨ ਸਾਲਾਂ ਤੋਂ ਔਰਤਾਂ ਹੀ ਕਰਦੀਆਂ ਆ ਰਹੀਆਂ ਹਨ । ਅਸੀਂ ਗੱਲ ਕਰ ਰਹੇ ਹਾਂ ਜੈਪੁਰ –ਦਿੱਲੀ ਰੂਟ ਦੇ ਮਸ਼ਹੂਰ ਰੇਲਵੇ ਸਟੇਸ਼ਨ ਗਾਂਧੀ ਨਗਰ ਦੀ ।

image from The Quint's youtube channel

ਹੋਰ ਪੜ੍ਹੋ:

ਰੈਸਲਰ ਗੀਤਾ ਫੋਗਾਟ ਦੀ ਭੈਣ ਦਾ ਦਿਹਾਂਤ, ਹਾਰ ਤੋਂ ਪ੍ਰੇਸ਼ਾਨ ਹੋ ਕੇ ਲਿਆ ਫਾਹਾ

image from The Quint's youtube channel

ਇੱਥੇ ਸਟੇਸ਼ਨ ਮਾਸਟਰ ਤੋਂ ਲੈ ਕੇ ਸਫਾਈ ਕਰਮਚਾਰੀ ਤੱਕ ਦਾ ਕੰਮ ਔਰਤਾਂ ਹੀ ਕਰਦੀਆਂ ਹਨ । ਫ਼ਿਲਹਾਲ ਇਸ ਰੇਲਵੇ ਸਟੇਸ਼ਨ ਤੇ 40 ਕਰਮਚਾਰੀ ਹਨ ਤੇ ਇਹ ਸਾਰੇ ਕਰਮਚਾਰੀ ਔਰਤਾਂ ਹੀ ਹਨ । ਗਾਂਧੀ ਨਗਰ ਦਾ ਇਹ ਰੇਲਵੇ ਸਟੇਸ਼ਨ ਦੇਸ਼ ਦਾ ਪਹਿਲਾ ਰੇਲਵੇ ਸਟੇਸ਼ਨ ਹੈ ਜਿਸ ਦਾ ਸੰਚਾਲਨ ਮਹਿਲਾ ਕਰਮਚਾਰੀ ਹੀ ਕਰਦੀਆਂ ਹਨ ।

image from The Quint's youtube channel

ਇਸ ਨੂੰ 2018 ਵਿੱਚ ਪੂਰੀ ਤਰ੍ਹਾਂ ਉੱਤਰ ਪੱਛਮ ਰੇਲਵੇ ਨੇ ਔਰਤਾਂ ਨੂੰ ਸੌਂਪ ਦਿੱਤਾ ਸੀ । ਇਸ ਤੋਂ ਪਹਿਲਾਂ ਇਹ ਰਿਕਾਰਡ ਮਾਟੂੰਗਾ ਰੇਲਵੇ ਸਟੇਸ਼ਨ ਦੇ ਨਾਂਅ ਸੀ, ਪਰ ਉਹ ਇੱਕ ਉੱਪ ਨਗਰੀ ਰੇਲਵੇ ਸਟੇਸ਼ਨ ਹੈ । ਗਾਂਧੀ ਨਗਰ ਰੇਲਵੇ ਸਟੇਸ਼ਨ ਤੋਂ ਰੋਜ 50 ਗੱਡੀਆਂ ਗੁਜਰਦੀਆਂ ਹਨ । ਇੱਥੋਂ ਤਕਰੀਬਨ 7 ਹਜ਼ਾਰ ਯਾਤਰੀ ਸਫ਼ਰ ਕਰਦੇ ਹਨ । ਰੇਲਵੇ ਪੁਲਿਸ ਦਾ ਸਟਾਫ ਵੀ ਔਰਤਾਂ ਦਾ ਹੈ ।

You may also like