ਕਰੀਨਾ ਕਪੂਰ ਇਸ ਲਈ ਬਹੁਤ ਹੀ ਸਾਦਗੀ ਦੇ ਨਾਲ ਮਨਾਉਂਦੀ ਹੈ ਹੋਲੀ ਦਾ ਤਿਉਹਾਰ, ਇਹ ਹੈ ਵਜ੍ਹਾ

written by Shaminder | March 16, 2022

ਹੋਲੀ ਦੇ ਤਿਉਹਾਰ ਨੂੰ ਲੈ ਕੇ ਹਰ ਕੋਈ ਬਹੁਤ ਜ਼ਿਆਦਾ ਐਕਸਾਈਟਿਡ ਹੈ । ਹੋਲੀ  (Holi 2022) ਦੇ ਤਿਉਹਾਰ ਨੂੰ ਮਨਾਉਣ ‘ਚ ਮਹਿਜ਼ ਇੱਕ ਦਿਨ ਹੀ ਬਚਿਆ ਹੈ । ਆਮ ਲੋਕਾਂ ਦੇ ਨਾਲ ਨਾਲ ਬਾਲੀਵੁੱਡ ਸਿਤਾਰੇ ਵੀ ਇਸ ਤਿਉਹਾਰ ਨੂੰ ਬੜੀ ਹੀ ਧੂਮਧਾਮ ਦੇ ਨਾਲ ਮਨਾਉਂਦੇ ਹਨ । ਕਪੂਰ ਪਰਿਵਾਰ ‘ਚ ਵੀ ਹੋਲੀ ਦਾ ਜਸ਼ਨ ਬੜੇ ਹੀ ਚਾਅ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ । ਪਰ ਰਾਜ ਕਪੂਰ ਦੇ ਦਿਹਾਂਤ ਤੋਂ ਬਾਅਦ ਕਪੂਰ ਪਰਿਵਾਰ ਵੱਲੋਂ ਇਹ ਤਿਉਹਾਰ ਬੜੀ ਹੀ ਸਾਦਗੀ ਦੇ ਨਾਲ ਮਨਾਇਆ ਜਾਂਦਾ ਹੈ ।ਇਸ ਦਾ ਖੁਲਾਸਾ ਕਰੀਨਾ ਕਪੂਰ (Kareena Kapoor) ਨੇ ਇੱਕ ਇੰਟਰਵਿਊ ‘ਚ ਕੀਤਾ ਸੀ ਅਤੇ ਇਸ ਦਾ ਕਾਰਨ ਵੀ ਦੱਸਿਆ ਸੀ ।

Kareena-Kapoor-Khan,, image From google

ਹੋਰ ਪੜ੍ਹੋ : ਕਰੀਨਾ ਕਪੂਰ ਖ਼ਾਨ ਦੇ ਬੇਟੇ ਦੀਆਂ ਭੈਣ ਦੇ ਨਾਲ ਕਿਊਟ ਤਸਵੀਰਾਂ ਵਾਇਰਲ

ਕਰੀਨਾ ਕਪੂਰ ਦਾ ਆਪਣੇ ਦਾਦਾ ਜੀ ਰਾਜ ਕਪੂਰ ਦੇ ਨਾਲ ਬਹੁਤ ਜ਼ਿਆਦਾ ਲਗਾਅ ਸੀ ਅਤੇ ਜਦੋਂ ਰਾਜ ਕਪੂਰ ਜਿਉਂਦੇ ਸਨ ਤਾਂ ਇਸ ਤਿਉਹਾਰ ਨੂੰ ਬਹੁਤ ਹੀ ਜੋਸ਼ ਦੇ ਨਾਲ ਮਨਾਇਆ ਜਾਂਦਾ ਸੀ ਅਤੇ ਬਾਲੀਵੁੱਡ ਦਾ ਹਰ ਸਿਤਾਰਾ ਇਸ ਪਰਿਵਾਰ ਵੱਲੋਂ ਮਨਾਏ ਜਾਣੇ ਵਾਲੇ ਇਸ ਤਿਉਹਾਰ ‘ਚ ਸ਼ਾਮਿਲ ਹੁੰਦਾ ਸੀ ।ਹੋਲੀ ਦਾ ਇਹ ਤਿਉਹਾਰ ਆਰ ਕੇ ਸਟੂਡੀਓ ‘ਚ ਮਨਾਇਆ ਜਾਂਦਾ ਸੀ ।

kareena Kapoor khan

ਪਰ ਰਾਜ ਕਪੂਰ ਦੇ ਦਿਹਾਂਤ ਤੋਂ ਬਾਅਦ ਹੋਲੀ ਦਾ ਇਹ ਤਿਉਹਾਰ ਬਹੁਤ ਫਿੱਕਾ ਜਿਹਾ ਹੋ ਗਿਆ ਅਤੇ ਕਪੂਰ ਪਰਿਵਾਰ ਇਸ ਨੂੰ ਬੜੀ ਹੀ ਸਾਦਗੀ ਦੇ ਨਾਲ ਮਨਾਉਣ ਲੱਗ ਪਿਆ । ਕਰੀਨਾ ਕਪੂਰ ਦਾ ਇਹ ਵੀ ਕਹਿਣਾ ਹੈ ਕਿ ਦਾਦਾ ਜੀ ਤੋਂ ਬਿਨਾਂ ਹੋਲੀ ਮਨਾਉਣ ਦਾ ਮਜ਼ਾ ਨਹੀਂ ਆਉਂਦਾ । ਜਿਸ ਕਾਰਨ ਹੁਣ ਬਹੁਤ ਹੀ ਸਾਦਗੀ ਦੇ ਨਾਲ ਇਹ ਤਿਉਹਾਰ ਉਨ੍ਹਾਂ ਦੇ ਪਰਿਵਾਰ ਵੱਲੋਂ ਮਨਾਇਆ ਜਾਂਦਾ ਹੈ ।

You may also like