
ਸੋਸ਼ਲ ਮੀਡੀਆ ਤੇ ਅਕਸਰ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਹਨ । ਇਹਨਾਂ ਤਸਵੀਰਾਂ ਵਿੱਚ ਇਹਨਾਂ ਸਿਤਾਰਿਆਂ ਨੂੰ ਪਹਿਚਾਨਣਾ ਵੀ ਮੁਸ਼ਕਿਲ ਹੋ ਜਾਂਦਾ ਹੈ । ਇਹ ਆਪਣੇ ਆਪ ਵਿੱਚ ਵੱਡਾ ਚੈਲਂੇਜ਼ ਹੁੰਦਾ ਹੈ । ਇਸ ਸਭ ਦੇ ਚਲਦੇ ਇੱਕ ਤਸਵੀਰ ਏਨੀਂ ਦਿਨੀਂ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ਵਿੱਚ ਤਿੰਨ ਬੱਚੇ ਦਿਖਾਈ ਦੇ ਰਹੇ ਹਨ । ਇਹਨਾਂ ਬੱਚਿਆਂ ਵਿੱਚੋਂ ਇੱਕ ਬੱਚਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾ ਸਿਤਾਰਾ ਹੈ । ਉਸ ਦਾ ਹਰ ਗਾਣਾ ਹਿੱਟ ਹੁੰਦਾ ਹੈ ਤੇ ਹਰ ਕੋਈ ਉਸ ਦੇ ਗਾਣੇ ਤੇ ਝੂਮਣ ਲਈ ਮਜ਼ਬੂਰ ਹੋ ਜਾਂਦਾ ਹੈ ।

ਹੋਰ ਪੜ੍ਹੋ :
ਵਾਸਤੂ ਸ਼ਾਸਤਰ ਮੁਤਾਬਕ ਦੀਵਾਲੀ ‘ਤੇ ਕਰੋ ਘਰ ਦੀ ਸਜਾਵਟ, ਹੋਵੇਗੀ ਹਰ ਪਾਸੇ ਖੁਸ਼ਹਾਲੀ

ਇਸ ਤਸਵੀਰ ਨੂੰ ਦੇਖ ਕੇ ਤੁਸੀਂ ਕਨਫਿਊਜ ਹੋ ਜਾਓਗੇ ਕਿ ਆਖਿਰ ਇਹਨਾਂ ਬੱਚਿਆਂ ਵਿੱਚ ਉਹ ਗਾਇਕ ਕੌਣ ਹੈ । ਦਿਮਾਗ ਤੇ ਜ਼ੋਰ ਪਾਉਣ ਤੇ ਵੀ ਇਸ ਬੱਚੇ ਦੀ ਪਹਿਚਾਣ ਕਰਨੀ ਬਹੁਤ ਔਖਾ ਕੰਮ ਹੈ । ਦਰਅਸਲ ਤਸਵੀਰ ਵਿੱਚ ਦਿਖਾਈ ਦੇਣ ਵਾਲੇ ਬੱਚਿਆਂ ਵਿੱਚੋਂ ਇੱਕ ਬੱਚਾ ਗਾਇਕ ਸਿੰਗਾ (Singga) ਹੈ । ਇਹ ਤਸਵੀਰ ਸਿੰਗਾ ਦੇ ਸਕੂਲ ਦੇ ਦਿਨਾਂ ਦੀ ਹੈ । ਇਹ ਤਸਵੀਰ ਨੂੰ ਸਿੰਗਾ (Singga) ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਸ਼ੇਅਰ ਕੀਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੰਗਾ ਆਪਣੀ ਬੇਬਾਕ ਬਿਆਨਬਾਜ਼ੀ ਲਈ ਵੀ ਜਾਣੇ ਜਾਂਦੇ ਹਨ ।

ਹਾਲ ਵਿੱਚ ਉਸ ਨੇ ਪੰਜਾਬੀ ਇੰਡਸਟਰੀ ਵਿੱਚ ਵੀ ਕਾਸਟਿੰਗ ਕਾਊਚ ਦੇ ਮਾਮਲੇ ’ਤੇ ਵੱਡਾ ਬਿਆਨ ਦਿੱਤਾ ਸੀ । ਸਿੰਗਾ ਨੇ ਕਿਹਾ ਸੀ ਕਿ ਜਿਹੜੀਆਂ ਕੁੜੀਆਂ ਨਵੀਆਂ ਹੁੰਦੀਆਂ ਹਨ, ਉਹ ਇਸ ਦਾ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ । ਸਿੰਗਾ (Singga) ਨੇ ਕਿਹਾ ਕਿ ਫ਼ਿਲਮ ਬਨਾਉਣ ਵਾਲੇ ਤੇ ਫਿਲਮ ਡਾਇਰੈਕਟਰ ਨਵੀਆਂ ਕੁੜੀਆਂ ਦਾ ਟੈਲੇਂਟ ਨਹੀਂ ਦੇਖਦੇ ਬਸ ਉਹ ਉਹਨਾਂ ਨੂੰ ਆਪਣੇ ਨਾਲ ਸੌਂਣ ਲਈ ਮਜ਼ਬੂਰ ਕਰਦੇ ਹਨ । ਸਿੰਗਾ ਨੇ ਕਿਹਾ ਕਿ ਇਸੇ ਵਜ੍ਹਾ ਕਰਕੇ ਪੰਜਾਬੀ ਇੰਡਸਟਰੀ ਵਿੱਚ ਨਵਾਂ ਟੈਲੇਂਟ ਉੱਭਰ ਕੇ ਸਾਹਮਣੇ ਨਹੀਂ ਆਉਂਦਾ ।