
ਬੀਤੇ ਦਿਨ ਬਾਲੀਵੁੱਡ ਅਦਾਕਾਰਾ ਮਾਲਾ ਸਿਨ੍ਹਾ (Mala Sinha) ਦਾ ਜਨਮ ਦਿਨ ਸੀ । ਮਾਲਾ ਸਿਨ੍ਹਾ ਨੇ ਬਾਲੀਵੁੱਡ (Bollywood )ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਅਨਪੜ੍ਹ, ਗੀਤ, ਆਂਖੇ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਮਾਲਾ ਸਿਨ੍ਹਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਅਦਾਕਾਰਾ ਕਿਸੇ ਬੱਚੇ ਨੂੰ ਗੋਦ ‘ਚ ਲਈ ਬੈਠੀ ਹੈ ।ਇਸ ਤਸਵੀਰ ਨੂੰ ਵੇਖ ਕੇ ਤੁਹਾਨੂੰ ਇਹ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੋ ਜਾਵੇਗਾ ਕਿ ਇਸ ਤਸਵੀਰ ‘ਚ ਨਜ਼ਰ ਆਉਣ ਵਾਲਾ ਇਹ ਬੱਚਾ ਹੈ ਕੌਣ ।

ਹੋਰ ਪੜ੍ਹੋ : ਅਦਾਕਾਰ ਅਮਜਦ ਖ਼ਾਨ ਦੇ ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਉਸ ਨੇ 14 ਸਾਲ ਦੀ ਕੁੜੀ ਨਾਲ ਚੱਕਰ ਚਲਾ ਕੇ ਕਰਵਾਇਆ ਵਿਆਹ
ਦਰਅਸਲ ਮਾਲਾ ਸਿਨ੍ਹਾ ਨਾਲ ਨਜ਼ਰ ਆਉਣ ਵਾਲਾ ਇਹ ਬੱਚਾ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ ਹੈ ਜਿਸ ਦਾ ਸਬੰਧ ਦਿਓਲ ਪਰਿਵਾਰ ਦੇ ਨਾਲ ਹੈ । ਜੀ ਹਾਂ ਇਹ ਹੈ ਬੌਬੀ ਦਿਓਲ, ਜਿਸ ਨੇ ਬਾਲੀਵੁੱਡ ਨੂੰ ਬਰਸਾਤ, ਬਿੱਛੂ, ਸ਼ੋਲਡਰ ਅਤੇ ਗੁਪਤ ਵਰਗੀਆਂ ਹਿੱਟ ਫ਼ਿਲਮਾਂ ਦਿੱਤੀਆਂ ਹਨ ।

ਇਸ ਤਸਵੀਰ ਨੂੰ ਕੁਝ ਸਮਾਂ ਪਹਿਲਾਂ ਧਰਮਿੰਦਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ ਅਤੇ ਮੁੜ ਤੋਂ ਇਹ ਤਸਵੀਰ ਵਾਇਰਲ ਹੋ ਰਹੀ ਹੈ ।ਮਾਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਬਾਲ ਕਲਾਕਾਰ ਦੇ ਤੌਰ ‘ਤੇ ਸ਼ੁਰੂ ਕੀਤੀ ਸੀ ਅਤੇ ਬੰਗਾਲੀ ਫ਼ਿਲਮ ‘ਜੈ ਵੈਸ਼ਨੋ ਦੇਵੀ’ ‘ਚ ਨਜ਼ਰ ਆਈ ਸੀ ।
#OnThisDay Happy 85th birthday #MalaSinha ji.
In this photo, she is with #BobbyDeol.
What are your favorite Mala Sinha movies?@aapkadharam @thedeol @iamsunnydeol pic.twitter.com/D4OWJa9xs9
— Bollywoodirect (@Bollywoodirect) November 11, 2021
ਅਦਾਕਾਰਾ ਆਲ ਇੰਡੀਆ ਰੇਡੀਓ ਦੇ ਲਈ ਗਾਉਂਦੀ ਵੀ ਸੀ ਪਰ ਇਸੇ ਦੌਰਾਨ ਗੀਤਾ ਬਾਲੀ ਦੀ ਨਜ਼ਰ ਉਸ ‘ਤੇ ਪਈ ਅਤੇ ਉਨ੍ਹਾਂ ਨੇ ਹਿੰਦੀ ਸਿਨੇਮਾ ਵੱਲ ਵੱਧਣ ਦਾ ਮੌਕਾ ਦਿੱਤਾ । ਜਿਸ ਤੋਂ ਬਾਅਦ ਉਹ ਬਾਲੀਵੁੱਡ ਦਾ ਮੰਨਿਆਂ ਪ੍ਰਮੰਨਿਆ ਨਾਮ ਬਣ ਗਈ ।