
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਜੋ ਕਿ ਅਕਸਰ ਸੁਰਖੀਆਂ ‘ਚ ਆ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਬੱਸ ਡਰਾਈਵਰ ਰਣਜੀਤ ਸਿੰਘ (Ranjit Singh Veer)ਦੇ ਬਾਰੇ ਦੱਸਣ ਜਾ ਰਹੇ ਹਾਂ ।ਜਿਸ ਦੇ ਗੀਤ ਨੇ ਕਈ ਵੱਡੇ ਕਲਾਕਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ ।

ਹੋਰ ਪੜ੍ਹੋ : ਪੰਜਾਬ ਪਹੁੰਚੇ ਕਾਰਤਿਕ ਆਰੀਅਨ ਨੇ ਖੇਤਾਂ ਚੋਂ ਤੋੜ ਕੇ ਚੂਪੇ ਗੰਨੇ, ਢਾਬੇ ‘ਤੇ ਚਾਹ ਦਾ ਲਿਆ ਅਨੰਦ, ਤਸਵੀਰਾਂ ਹੋ ਰਹੀਆਂ ਵਾਇਰਲ
ਜੀ ਹਾਂ ਉਸ ਦੇ ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਹ ਸਿੱਖ ਡਰਾਈਵਰ ਇੰਗਲੈਂਡ ‘ਚ ਆਪਣੇ ਗੀਤ ਕਰਕੇ ਚਰਚਾ ‘ਚ ਹੈ । ਜੀ ਹਾਂ ਉਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਗੀਤ ਨੂੰ ਬੱਸ ਡਰਾਈਵਰ ਰਣਜੀਤ ਸਿੰਘ ਨੇ ਗਾਇਆ ਹੈ ਅਤੇ ਮਿਊਜ਼ਿਕ ਦਿੱਤਾ ਹੈ ਡੀ ਗਿੱਲ ਨੇ ।

ਗੀਤ ਦੇ ਬੋਲ ਵੀ ਉਨ੍ਹਾਂ ਨੇ ਖੁਦ ਹੀ ਲਿਖੇ ਹਨ ਅਤੇ ਸੋਸ਼ਲ ਮੀਡੀਆ ‘ਤੇ ਇਸ ਗੀਤ ਨੂੰ ਪਸੰਦ ਕੀਤਾ ਜਾ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਵੇਖਦੇ ਹੀ ਵੇਖਦੇ ਉਨ੍ਹਾਂ ਦਾ ਇਹ ਗੀਤ ਵਾਇਰਲ ਹੋ ਗਿਆ ਹੈ ਅਤੇ ਉਹ ਸਿਗਿੰਗ ਸੈਂਸੇਸ਼ਨ ਬਣ ਗਏ ਹਨ ।ਵਿਦੇਸ਼ ‘ਚ ਵੀ ਬੱਸ ਡਰਾਈਵਰ ਇਸ ਗੀਤ ਨੂੰ ਖੂਬ ਇਨਜੁਆਏ ਕਰ ਰਹੇ ਨੇ ।