ਤਸਵੀਰ 'ਚ ਨਜ਼ਰ ਆ ਰਿਹਾ ਇਹ ਸ਼ਖਸ ਹੈ ਪੰਜਾਬੀ ਇੰਡਸਟਰੀ ਦਾ ਪ੍ਰਸਿੱਧ ਗਾਇਕ, ਕੀ ਤੁਸੀਂ ਪਛਾਣਿਆ !

written by Shaminder | February 10, 2022

ਸੋਸ਼ਲ ਮੀਡੀਆ ਤੇ ਪੰਜਾਬੀ ਸਿਤਾਰਿਆਂ ਦੀ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਗਾਇਕ ਰਵਿੰਦਰ ਗਰੇਵਾਲ  (Ravinder Grewal) ਵੀ ਸੋਸ਼ਲ ਮੀਡੀਆ ਤੇ ਅਕਸਰ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ (Video)ਸਾਂਝਾ ਕੀਤਾ ਹੈ । ਜਿਸ 'ਚ ਉਹ ਪਿੰਡ ਭਰੋਵਾਲ 'ਚ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਇਹ ਵੀਡੀਓ ਕਾਫੀ ਪੁਰਾਣਾ ਹੈ ਜਿਸ ਨੂੰ ਗਾਇਕ ਨੇ ਕੁਝ ਦਿਨ ਪਹਿਲਾਂ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਗਾਇਕ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਤੇ ਆਪੋ ਆਪਣੀ ਰਾਇ ਦੇ ਰਹੇ ਹਨ ।

Ravinder Grewal , image From instagarm

ਹੋਰ ਪੜ੍ਹੋ : ਸ਼ਾਕਾਹਾਰੀ ਭੋਜਨ ਦੇ ਹਨ ਬਹੁਤ ਸਾਰੇ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ

ਰਵਿੰਦਰ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ 'ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ । ਰਵਿੰਦਰ ਗਰੇਵਾਲ ਹਮੇਸ਼ਾ ਹੀ ਆਪਣੀ ਦਸਤਾਰ ਦੇ ਨਾਲ ਗਾਇਕੀ ਕਰਦੇ ਹੋਏ ਨਜ਼ਰ ਆਉਂਦੇ ਹਨ ।

Ravinder Grewal ,,

ਇੱਕ ਵਾਰ ਉਨ੍ਹਾਂ ਆਪਣੇ ਮਿਊਜ਼ਿਕ ਕਰੀਅਰ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਸੀ ਤਾਂ ਉਨ੍ਹਾਂ ਨੂੰ ਪੱਗ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉਨ੍ਹਾਂ ਦੇ ਪ੍ਰੋਫੈਸ਼ਨ ਕਾਰਨ ਅਕਸਰ ਉਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਗਾਣਾ ਕਰਨਾ ਹੈ ਤਾਂ ਦਾੜ੍ਹੀ ਵਾਲ ਕਟਵਾਉਣੇ ਪੈਣਗੇ,ਪਰ ਹੁਣ ਅਜਿਹਾ ਨਹੀਂ ਹੈ ਹੁਣ ਬਹੁਤ ਹੀ ਸ਼ੌਂਕ ਨਾਲ ਪੱਗਾਂ ਬੰਨਦੇ ਨੇ ।

ਉਨ੍ਹਾਂ ਨੇ ਦੱਸਿਆ ਕਿ ਹੁਣ ਕੰਪਨੀ ਵਾਲੇ ਖੁਦ ਕਲਾਕਾਰਾਂ ਨੂੰ ਪੱਗ ਬੰਨਣ ਦੀ ਡਿਮਾਂਡ ਕਰਦੇ ਹਨ। ਰਵਿੰਦਰ ਗਰੇਵਾਲ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾ ਕੇ ਪੰਜਾਬੀਆਂ ਦਾ ਦਿਲ ਜਿੱਤਿਆ ਹੈ ਅਤੇ ਅੱਜ ਵੀ ਉਹ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ । ਰਵਿੰਦਰ ਗਰੇਵਾਲ ਗਾਇਕੀ ਦੇ ਨਾਲ ਨਾਲ ਆਪਣੀ ਅਦਾਕਾਰੀ ਦੇ ਨਾਲ ਵੀ ਦਿਲ ਜਿੱਤ ਚੁੱਕੇ ਨੇ । ਉਨ੍ਹਾਂ ਨੇ ਫ਼ਿਲਮ 'ਡੰਗਰ ਡਾਕਟਰ' ਅਤੇ ਹੋਰ ਕਈ ਫ਼ਿਲਮਾਂ 'ਚ ਅਦਾਕਾਰੀ ਕੀਤੀ ਹੈ ।

 

You may also like