ਮੈਗੀ ਖਾਣ ਲੱਗਿਆ ਸੀ ਇਹ ਸ਼ਖਸ, ਹਵਾ ‘ਚ ਹੀ ਜੰਮ ਗਿਆ ਚੱਮਚ, ਵੀਡੀਓ ਵੇਖ ਹੋ ਜਾਓਗੇ ਹੈਰਾਨ

written by Shaminder | January 09, 2023 06:12pm

ਪੂਰੇ ਉੱਤਰ ਭਾਰਤ ‘ਚ ਕੜਾਕੇ ਦੀ ਠੰਢ (Cold Waves) ਪੈ ਰਹੀ ਹੈ । ਕੜਾਕੇ ਦੀ ਇਸ ਠੰਢ ‘ਚ ਅਜਿਹੇ ‘ਚ ਲੋਕ ਵੀ ਇਸ ਠੰਢ ਤੋਂ ਬਚਣ ਦੇ ਲਈ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰ ਰਹੇ ਹਨ ।ਦੁਨੀਆ ਦੇ ਅਜਿਹੇ ਕਈ ਮੁਲਕ ਵੀ ਹਨ । ਜਿੱਥੇ ਇਨ੍ਹੀਂ ਦਿਨੀਂ ਭਾਰੀ ਬਰਫਬਾਰੀ (SnowFall) ਹੋ ਰਹੀ ਹੈ ।

Cold ,, image source : Instagram

ਹੋਰ ਪੜ੍ਹੋ : ਡਿਪਟੀ ਵੋਹਰਾ ਦੀ ਮ੍ਰਿਤਕ ਦੇਹ ਵੇਖ ਧਾਹਾਂ ਮਾਰ ਰੋਈ ਮਾਂ, ਰਣਜੀਤ ਬਾਵਾ ਦੇ ਨਾਲ ਪਿਛਲੇ 20 ਸਾਲਾਂ ਤੋਂ ਜੁੜੇ ਸਨ ਡਿਪਟੀ ਵੋਹਰਾ

ਅਜਿਹੇ ‘ਚ ਸੋਸ਼ਲ ਮੀਡੀਆ ‘ਤੇ ਵੀ ਕਈ ਵੀਡੀਓ ਵਾਇਰਲ ਹੋ ਰਹੇ ਹਨ । ਜਿਨ੍ਹਾਂ ਨੂੰ ਵੇਖ ਕੇ ਤੁਹਾਡੀ ਵੀ ਹੈਰਾਨੀ ਦੀ ਹੱਦ ਨਹੀਂ ਰਹੇਗੀ । ਜੀ ਹਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਸ਼ਖਸ ਮੈਗੀ ਖਾਣ ਲਈ ਬਾਹਰ ਨਿਕਲਿਆ ।

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਜੈਸਮੀਨ ਸੈਂਡਲਾਸ ਦੇ ਨਾਲ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕਾਂ ਨੇ ਵੀਡੀਓ ਵੇਖ ਦਿੱਤਾ ਇਸ ਤਰ੍ਹਾਂ ਦਾ ਪ੍ਰਤੀਕਰਮ

ਪਰ ਜਦੋਂ ਉਹ ਮੈਗੀ ਖਾਣ ਦੇ ਚਮਚ ਆਪਣੇ ਮੂੰਹ ਤੱਕ ਲਿਜਾਂਦਾ ਹੈ ਤਾਂ ਉਹ ਜੰਮ ਜਾਂਦਾ ਹੈ ਅਤੇ ਹਵਾ ‘ਚ ਹੀ ਖੜ ਜਾਂਦਾ ਹੈ । ਵੀਡੀਓ ‘ਚ ਇਹ ਸ਼ਖਸ ਦੱਸ ਰਿਹਾ ਹੈ ਕਿ ਉਹ ਮੈਗੀ ਖਾਣ ਲੱਗਿਆ ਸੀ ਅਤੇ ਕੁਝ ਪਲਾਂ ਹੀ ਹੋਏ ਸੀ ਉਸ ਨੂੰ ਬਾਹਰ ਆਏ ਕਿ ਕੁਝ ਪਲਾਂ ‘ਚ ਹੀ ਉਸ ਦੀ ਮੈਗੀ ਜੰਮ ਗਈ ।

cold,, image Source : Instagram

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਸ ਸ਼ਖਸ ਦੇ ਆਲੇ ਦੁਆਲੇ ਬਰਫ ਜੰਮੀ ਹੋਈ ਹੈ ਅਤੇ ਉਸ ਦੀ ਦਾੜ੍ਹੀ ਅਤੇ ਸਰੀਰ ਦੇ ਹਿੱਸੇ ‘ਤੇ ਵੀ ਬਰਫ ਦਿਖਾਈ ਦੇ ਰਹੀ ਹੈ ।

 

View this post on Instagram

 

A post shared by Jake Fischer (@voicesofjake)

You may also like