
ਗਿੱਪੀ ਗਰੇਵਾਲ (Gippy Grewal) ਨੂੰ ਕਿਸੇ ਪਛਾਣ ਦੀ ਲੋੜ ਨਹੀਂ । ਅੱਜ ਉਨ੍ਹਾਂ ਦਾ ਨਾਮ ਵੱਡੇ ਗਾਇਕਾਂ ਦੀ ਸੂਚੀ ‘ਚ ਆਉਂਦਾ ਹੈ । ਪਰ ਗਿੱਪੀ ਗਰੇਵਾਲ ਦੇ ਲਈ ਇਹ ਮੁਕਾਮ ਹਾਸਲ ਕਰਨਾ ਏਨਾਂ ਆਸਾਨ ਨਹੀਂ ਸੀ । ਇਸ ਪਿੱਛੇ ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਗਾਇਕੀ ਪ੍ਰਤੀ ਉਨ੍ਹਾਂ ਦੀ ਲਗਨ ਸੀ। ਗਿੱਪੀ ਇੱਕ ਹਿੱਟ ਗਾਇਕ ਹੋਣ ਦੇ ਨਾਲ ਨਾਲ ਵਧੀਆ ਅਦਾਕਾਰ, ਨਿਰਦੇਸ਼ਕ ਤੇ ਪ੍ਰਤੀਭਾਸ਼ੀਲ ਫ਼ਿਲਮ ਨਿਰਮਾਤਾ ਵੀ ਨੇ । ਇਸ ਮੁਕਾਮ ਤੇ ਪਹੁੰਚਣ ਲਈ ਗਿੱਪੀ ਗਰੇਵਾਲ ਨੂੰ ਲੰਮੇ ਸੰਘਰਸ਼ ਵਿੱਚੋਂ ਗੁਜ਼ਰਨਾ ਪਿਆ ਹੈ । ਇੱਕ ਇੰਟਰਵਿਊ ਵਿੱਚ ਗਿੱਪੀ ਨੇ ਦੱਸਿਆ ਸੀ ਕਿ ਕਰੀਅਰ ਦੀ ਸ਼ੁਰੂਆਤ 'ਚ ਉਹਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ।

ਹੋਰ ਪੜ੍ਹੋ : ਕਰੀਨਾ ਕਪੂਰ ਖਾਨ ਦੇ ਬੇਟੇ ਦਾ ਇਹ ਕਿਊਟ ਵੀਡੀਓ ਹੋ ਰਿਹਾ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਪਰ ਜਦੋਂ ਉਹਨਾਂ ਦਾ ਵਿਆ ਹੋਇਆ ਤਾਂ ਹਰ ਪਾਸੇ ਉਨ੍ਹਾਂ ਦੇ ਗਾਣੇ ਵੱਜਦੇ ਸੁਣਾਈ ਦੇਣ ਲੱਗੇ ਤੇ ਉਹਨਾਂ ਦੀ ਮਸ਼ਹੂਰੀ ਹਰ ਪਾਸੇ ਹੋ ਗਈ । ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ ਪਰ ਗਿੱਪੀ ਗਰੇਵਾਲ ਨੇ ਰਵਨੀਤ ਕੌਰ ਲਵ ਮੈਰਿਜ ਕਰਵਾਈ ਸੀ। ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਦਾ ਵਿਆਹ ਉਦੋਂ ਹੋਇਆ ਸੀ ਜਦੋਂ ਗਿੱਪੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸੰਘਰਸ਼ ਕਰ ਰਹੇ ਸਨ ।ਗਿੱਪੀ ਦੇ ਵਿਆਹ ਤੋਂ ਕੁਝ ਮਹੀਨੇ ਪਹਿਲਾਂ ਉਸ ਦੀ ਕੈਸੇਟ 'ਫੁਲਕਾਰੀ' ਰਿਲੀਜ਼ ਹੋਈ ਸੀ ।

ਇਹ ਕੈਸੇਟ ਲੋਕਾਂ ਨੂੰ ਕੁਝ ਖਾਸ ਪਸੰਦ ਨਹੀਂ ਸੀ ਆਈ ਪਰ ਜਦੋਂ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਦਾ ਵਿਆਹ ਹੋ ਗਿਆ ਤਾਂ ਸਿਰਫ ਇਕ ਹਫਤੇ 'ਚ 'ਫੁਲਕਾਰੀ' ਸੁਪਰ-ਡੁਪਰ ਹਿੱਟ ਹੋ ਗਈ ਅਤੇ ਗਿੱਪੀ ਦੇਖਦੇ ਹੀ ਦੇਖਦੇ ਇੱਕ ਹਿੱਟ ਗਾਇਕ ਬਣ ਗਏ । ਗਿੱਪੀ ਅਕਸਰ ਆਪਣੀਆਂ ਇੰਟਰਵਿਊਜ਼ ਵਿੱਚ ਕਹਿੰਦੇ ਨੇ “ਤੁਹਾਡਾ ਸਾਥੀ ਤੁਹਾਡੀ ਜ਼ਿੰਦਗੀ ਵਿੱਚ ਕਿਸਮਤ ਲਿਆਉਂਦਾ ਹੈ। ਭਾਵੇਂ ਉਹ ਕੋਈ ਵੀ ਖੇਤਰ ਹੋਵੇ, ਜੇਕਰ ਤੁਹਾਡਾ ਜੀਵਨ ਸਾਥੀ ਚੰਗਾ ਹੈ, ਤਾਂ ਜ਼ਿੰਦਗੀ ਬਹੁਤ ਸੁੰਦਰ ਹੋ ਜਾਂਦੀ ਹੈ" ਗਿੱਪੀ ਗਰੇਵਾਲ ਦੀ ਲਵ ਸਟੋਰੀ ਕਿਸੇ ਰੋਮਾਂਟਿਕ ਫਿਲਮ ਤੋਂ ਘੱਟ ਨਹੀਂ ਜਿਸ ਵਿੱਚ ਇੱਕ ਹੀਰੋ ਦੀ ਜ਼ਿੰਦਗੀ ਵਿੱਚ ਹੀਰੋਇਨ ਦੀ ਐਂਟਰੀ ਹੁੰਦੀ ਹੈ ਤਾਂ ਅਚਾਨਕ ਉਸ ਦੀ ਕਿਸਮਤ ਬਦਲ ਜਾਂਦੀ ਹੈ ।
View this post on Instagram