ਆਲਿਆ ਭੱਟ ਦੀ ਇਹ ਤਸਵੀਰ ਹੋ ਰਹੀ ਵਾਇਰਲ, ਪ੍ਰਸ਼ੰਸਕ ਲਗਾ ਰਹੇ ਵਿਆਹ ਦੇ ਕਿਆਸ
ਆਲਿਆ ਭੱਟ ਦੀ ਇਹ ਤਸਵੀਰ ਹੋ ਰਹੀ ਵਾਇਰਲ, ਪ੍ਰਸ਼ੰਸਕ ਲਗਾ ਰਹੇ ਵਿਆਹ ਦੇ ਕਿਆਸ
ਆਲਿਆ ਭੱਟ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਆਲਿਆ ਹੱਥਾਂ ‘ਤੇ ਮਹਿੰਦੀ ਲਗਾਏ ਹੋਏ ਨਜ਼ਰ ਆ ਰਹੀ ਹੈ । ਇਸ ਤਸਵੀਰ ਤੋਂ ਬਾਅਦ ਲੋਕਾਂ ਵੱਲੋਂ ਕਿਆਸ ਲਗਾਏ ਜਾ ਰਹੇ ਹਨ ਕਿ, ਕੀ ਆਲੀਆ ਦਾ ਵਿਆਹ ਹੋ ਗਿਆ ਹੈ । ਆਲਿਆ ਨੇ ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ।

ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟਸ ਕਰਕੇ ਦੋਵਾਂ ਦੇ ਵਿਆਹ ਬਾਰੇ ਸਵਾਲ ਪੁੱਛਿਆ ਜਾ ਰਿਹਾ ਹੈ । ਪਰ ਦੋਵਾਂ ਨੇ ਇਸ ਮੁੱਦੇ ‘ਤੇ ਆਪਣੀ ਚੁੱਪ ਨਹੀਂ ਤੋੜੀ ਹੈ । ਦੱਸ ਦਈਏ ਕਿ ਦੋਵੇਂ ਹਾਲ ਹੀ ‘ਚ ਮਾਲਦੀਵ ‘ਚ ਛੁੱਟੀਆਂ ਮਨਾ ਕੇ ਪਰਤੇ ਹਨ ।
ਹੋਰ ਪੜ੍ਹੋ : ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਅਰਮਾਨ ਜੈਨ ਨੂੰ ਈਡੀ ਨੇ ਭੇਜਿਆ ਸੰਮਨ

ਆਲਿਆ ਭੱਟ ਦੀ ਮਹਿੰਦੀ ਆਰਟਿਸਟ ਵੀਨਾ ਨਾਗਦਾ ਨਾਲ ਨਜ਼ਰ ਆ ਰਹੀ ਹੈ, ਜਿਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਲਿਆ ਭੱਟ ਨਾਲ ਤਸਵੀਰ ਸ਼ੇਅਰ ਕੀਤੀ ਹੈ। ਇਸ 'ਚ ਆਲੀਆ ਭੱਟ ਨੂੰ ਲਾੜੀ ਦੇ ਅਵਤਾਰ 'ਚ ਦੇਖਿਆ ਜਾ ਸਕਦਾ ਹੈ।

ਉਹ ਆਪਣੇ ਹੱਥਾਂ 'ਚ ਲੱਗੀ ਮਹਿੰਦੀ ਦਿਖਾ ਰਹੀ ਹੈ। ਪ੍ਰਸ਼ੰਸਕਾਂ ਨੂੰ ਲੱਗ ਰਿਹਾ ਹੈ ਕਿ ਆਲਿਆ ਭੱਟ ਨੇ ਆਪਣੀ ਵਿਆਹ ਲਈ ਅਜਿਹਾ ਕਰ ਰੱਖਿਆ ਹੈ ਤੇ ਉਹ ਰਣਬੀਰ ਕਪੂਰ ਨਾਲ ਉਨ੍ਹਾਂ ਦੇ ਵਿਆਹ ਦੀ ਕਿਆਸ ਲਗਾ ਰਹੇ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
