ਸ਼ਹਿਨਾਜ਼ ਗਿੱਲ ਦੀ ਇਹ ਤਸਵੀਰ ਸ਼ੋਸ਼ਲ ਮੀਡੀਆ ’ਤੇ ਖੂਬ ਹੋ ਰਹੀ ਹੈ ਵਾਇਰਲ, ਕੀ ਸ਼ਹਿਨਾਜ਼ ਨੇ ਕਰਵਾ ਲਿਆ ਵਿਆਹ

written by Rupinder Kaler | February 02, 2021

ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਸ਼ਹਿਨਾਜ਼ ਗਿੱਲ ਦੀ ਇੱਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ । ਇਸ ਤਸਵੀਰ ਵਿੱਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦਿਖਾਈ ਦੇ ਰਹੇ ਹਨ । ਇਸ ਤਸਵੀਰ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਸ਼ਹਿਨਾਜ਼ ਨੇ ਆਪਣੀ ਮਾਂਗ ਵਿੱਚ ਸੰਦੂਰ ਭਰਿਆ ਹੋਇਆ ਹੈ ਤੇ ਗਲ ਵਿੱਚ ਮੰਗਲ ਸੂਤਰ ਪਹਿਨਿਆ ਹੋਇਆ ਹੈ ।

shahnaz-gill

ਹੋਰ ਪੜ੍ਹੋ :

ਗਾਇਕ ਸਿੱਧੂ ਮੂਸੇਵਾਲਾ ਦੇ ਭਰਾ ਦੇ ਵਿਆਹ ‘ਚ ਆਰ ਨੇਤ ਸਣੇ ਕਈ ਪੰਜਾਬੀ ਗਾਇਕਾਂ ਨੇ ਕੀਤੀ ਸ਼ਿਰਕਤ, ਤਸਵੀਰਾਂ ਹੋ ਰਹੀਆਂ ਵਾਇਰਲ

ਗਾਇਕ ਪ੍ਰੇਮ ਢਿੱਲੋਂ ਦਾ ਨਵਾਂ ਗੀਤ ‘ਜਸਟ ਏ ਡਰੀਮ’ ਰਿਲੀਜ਼

shahnaz-gill

ਇਸ ਤਸਵੀਰ ਨੂੰ ਦੇਖਣ ਵਾਲੇ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ । ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਨਾਜ਼ ਨੇ ਸਿਧਾਰਥ ਸ਼ੁਕਲਾ ਨਾਲ ਵਿਆਹ ਕਰਵਾ ਲਿਆ ਹੈ । ਇਸ ਤਸਵੀਰ ਨੂੰ ਲੈ ਕੇ ਸ਼ਹਿਨਾਜ਼ ਗਿੱਲ ਦਾ ਹਾਲੇ ਤੱਕ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ । ਪਰ ਉਹਨਾਂ ਦੇ ਪ੍ਰਸ਼ੰਸਕਾਂ ਦੇ ਦਿਮਾਗ ਵਿੱਚ ਕਈ ਸਵਾਲ ਉੱਠ ਰਹੇ ਹਨ ।

shahnaz gill

ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਤਸਵੀਰ ਸ਼ਹਿਨਾਜ਼ ਦੇ ਕਿਸੇ ਗਾਣੇ ਦੀ ਸ਼ੂਟ ਦੀ ਹੈ ਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਨਾਜ਼ ਨੇ ਵਿਆਹ ਕਰਵਾ ਲਿਆ ਹੈ । ਕੁਝ ਲੋਕਾਂ ਦਾ ਕਹਿਣਾ ਇਹ ਤਸਵੀਰ ਕਿ ਫੋਟੋਸ਼ਾਪ ਦੀ ਸਹਾਇਤਾ ਨਾਲ ਬਣਾਈ ਗਈ ਹੈ। ਇਸ ਤਸਵੀਰ ਦੀ ਕੀ ਸਚਾਈ ਹੈ ਇਹ ਤਾਂ ਸ਼ਹਿਨਾਜ਼ ਹੀ ਦੱਸ ਸਕਦੀ ਹੈ ।

0 Comments
0

You may also like