ਇਹ ਸਰਦਾਰ ਬਣਿਆ ਗਲੋਬਲ ਨਿਊਜ਼ ਕਾਰਪੋਰੇਸ਼ਨ ਦਾ ਪਹਿਲਾ ਦਸਤਾਰਧਾਰੀ ਨਿਊਜ਼ ਰੀਡਰ, ਮਿਲ ਰਹੀਆਂ ਵਧਾਈਆਂ

written by Shaminder | August 06, 2022

ਪੰਜਾਬੀਆਂ ਨੇ ਹਰ ਥਾਂ ‘ਤੇ ਮੱਲਾਂ ਮਾਰੀਆਂ ਹਨ । ਭਾਵੇਂ ਉਹ ਜੰਗ ‘ਚ ਸ਼ਹੀਦੀਆਂ ਦੇਣੀਆਂ ਹੋਣ, ਖੇਡਾਂ ਦਾ ਖੇਤਰ ਜਾਂ ਫਿਰ ਸਾਹਿਤ ਅਤੇ ਫ਼ਿਲਮ ਅਤੇ ਗੀਤ ਸੰਗੀਤ ਦਾ ਖੇਤਰ ਹੋਵੇ ਹਰ ਥਾਂ ‘ਤੇ ਪੰਜਾਬੀ ਛਾਏ ਹੋਏ ਹਨ । ਬੀਤੇ ਦਿਨੀਂ ਸਿੱਖ (Sikh) ਬੱਚੇ ਵੱਲੋਂ ਬਰਬਰੀ ਬ੍ਰਾਂਡ ਦੇ ਲਈ ਮਾਡਲਿੰਗ ਕਰਨ ਦੀ ਖਬਰ ਸਾਹਮਣੇ ਆਈ ਸੀ । ਸਾਹਿਬ ਸਿੰਘ ਨਾਂਅ ਦਾ ਇਹ ਬੱਚਾ ਪਹਿਲਾ ਸਿੱਖ ਮਾਡਲ ਬਣ ਗਿਆ ਹੈ ।

Amrit image From Amrit instagram

ਹੋਰ ਪੜ੍ਹੋ : ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਅਦਾਕਾਰ ਆਮਿਰ ਖ਼ਾਨ ਅਤੇ ਮੋਨਾ ਸਿੰਘ ਦੀਆਂ ਤਸਵੀਰਾਂ ਵਾਇਰਲ, ਜਲੰਧਰ ‘ਚ ਪਹੁੰਚੇ ਸਨ ਅਦਾਕਾਰ

ਜਿਸ ਤੋਂ ਬਾਅਦ ਹੁਣ ਇੱਕ ਅਜਿਹਾ ਦਸਤਾਰਧਾਰੀ ਸਿੱਖ ਦਾ ਨਾਮ ਸਾਹਮਣੇ ਆ ਰਿਹਾ ਹੈ ।ਜਿਸ ਨੂੰ ਕਿ ਗਲੋਬਲ ਨਿਊਜ਼ ਕਾਰਪੋਰੇਸ਼ਨ ‘ਤੇ ਪਹਿਲਾ ਦਸਤਾਰਧਾਰੀ ਨਿਊਜ਼ ਰੀਡਰ ਬਣਨ ਦਾ ਮਾਣ ਹਾਸਲ ਹੋਇਆ ਹੈ । ਇਸ ਸਿੱਖ ਦਾ ਨਾਮ ਹੈ ਅੰਮ੍ਰਿਤ ਮਾਨ (Amrit Singh Mann)। ਅੰਮ੍ਰਿਤ ਮਾਨ ਗਲੋਬਲ ਨਿਊਜ਼ ਕਾਰਪੋਰੇਸ਼ਨ ਸਕਾਈ ਨਿਊਜ਼ ‘ਤੇ ਪਹਿਲਾ ਦਸਤਾਰਧਾਰੀ ਸਿੱਖ ਨਿਊਜ਼ ਰੀਡਰ ਬਣ ਗਿਆ ਹੈ ।

Amrit , image from Amrit instagram

ਹੋਰ ਪੜ੍ਹੋ : ਦੇਬੀਨਾ ਬੈਨਰਜੀ ਆਪਣੀ ਕਿਊਟ ਜਿਹੀ ਧੀ ਦੇ ਨਾਲ ਮਾਹੀ ਵਿੱਜ ਦੀ ਧੀ ਦੇ ਜਨਮ ਦਿਨ ‘ਤੇ ਪਹੁੰਚੀ, ਵੇਖੋ ਵੀਡੀਓ

ਉਸ ਦੀ ਇਸ ਉਪਲਬਧੀ ‘ਤੇ ਹਰ ਕੋਈ ਉਸ ਨੂੰ ਵਧਾਈ ਦੇ ਰਿਹਾ ਹੈ । ਇਸ ਤੋਂ ਪਹਿਲਾਂ ਵੀ ਕਈ ਦਸਤਾਰਧਾਰੀ ਸਿੱਖਾਂ ਦੇ ਨਾਮ ਕਈ ਰਿਕਾਰਡ ਦਰਜ ਹੋ ਚੁੱਕੇ ਹਨ । ਉਸ ਦਾ ਪਰਿਵਾਰ ਵੀ ਉਸ ਦੀ ਇਸ ਉਪਲਬਧੀ ‘ਤੇ ਫੁੱਲਿਆ ਨਹੀਂ ਸਮਾ ਰਿਹਾ ।

Amrit , image From Amrit instagram

ਦੱਸ ਦਈਏ ਕਿ ਵਿਦੇਸ਼ਾਂ ‘ਚ ਸਿੱਖਾਂ ਨੇ ਆਪਣੀ ਮਿਹਨਤ ਦੀ ਬਦੌਲਤ ਬਹੁਤ ਨਾਮ ਕਮਾਇਆ ਹੈ ਅਤੇ ਤਰੱਕੀ ਦਾ ਨਵਾਂ ਇਤਿਹਾਸ ਲਿਖਿਆ ਹੈ । ਵਿਦੇਸ਼ ਦੀ ਫੌਜ ‘ਚ ਵੀ ਸਿੱਖਾਂ ਦਾ ਵੱਡਾ ਯੋਗਦਾਨ ਹੈ । ਇਸ ਤੋਂ ਇਲਾਵਾ ਹੋਰ ਕਈ ਖੇਤਰਾਂ ‘ਚ ਵੀ ਸਰਦਾਰ ਲਗਾਤਾਰ ਮੱਲਾਂ ਮਾਰ ਰਹੇ ਹਨ ।

 

View this post on Instagram

 

A post shared by BritAsia TV (@britasiatv)

You may also like